🌾ਕਣਕਾਂ ਸੋਨੇ ਰੰਗੀਆਂ 🌾
ਕਣਕਾਂ ਸੋਨੇ ਰੰਗੀਆਂ ਰਹੀਆਂ ਖੇਤਾਂ ਵਿੱਚ ਲਹਿਰਾ ਅੱਜਕਲ੍ਹ ਮਹੀਨਾ ਚੇਤ ਦਾ ਮਾਰ ਰਿਹਾ ਸੁਨਹਿਰੀ ਭਾਅ ਦੇਖ ਕੇ ਫ਼ਸਲਾਂ ਪੱਕੀਆਂ ਚੜ੍ਹਿਆ ਜੱਟ ਨੂੰ ਚਾਅ ਰੂਹ ਨੂੰ ਮਿਲੇ ਸਕੂਨ ਰਿਹਾ ਬਣਤਾਂ ਕਈ ਬਣਾ ਕਰੇ ਅਰਦਾਸ ਰੱਬ ਨੂੰ ਦੇਵੀਂ ਮਿਹਨਤ ਪੱਲੇ ਪਾ ਹੇ ਰੱਬਾ ਡਾਹਢਿਆ ਤੂੰ ਝੱਖੜ ਤੋਂ ਕਰੀਂ ਬਚਾਅ ਸੁਖੀਂ ਸਾਂਦੀ ਘਰ ਸਭ ਦੇ ਤੂੜੀ ਦਾਣੇ ਜਾਵਣ ਆ ਕਰਜ਼ਾ ਸ਼ਾਹੂਕਾਰ ਦਾ ਐਂਤਕੀਂ ਦੇਵੀਂ ਸਭ ਲੁਹਾ ਦੋ ਪੈਸੇ ਬਚ ਜਾਵਣ ਜੇ ਕਰ ਦੇਵਾਂ ਧੀ ਦਾ ਵਿਆਹ ਵਿਸਾਖੀ ਦੇ ਤਿਓਹਾਰ ਦਾ ਅਸੀਂ ਲਈਏ ਜਸ਼ਨ ਮਨਾ ਸੋਨੇ ਰੰਗੀਆਂ ਕਣਕਾਂ ਨੂੰ ਕੋਈ ਨਜ਼ਰ ਨਾ ਦੇਵੇਂ ਲਗਾ ਹਾੜਾ ਨਜ਼ਰ ਨਾ ਦੇਵੇਂ ਲਗਾ 🌾🌾🌾🌾🌾🌾🌾 ਪਰਮਿੰਦਰ ਕਲੇਰ
Ad
Poetry Books 50% Off
Bestselling collections from top poets
Shop Now →
