****ਗ਼ਜ਼ਲ****
🥀 ਆਖਰੀ ਸਲਾਮ 🥀 ਕਿਉਂ ਦੂਰ ਹੋਕੇ ਵੀ ਮੋਹ ਤੇਰਾ ਮੁੱਕਦਾ ਨਹੀਂ, ਹਵਾ ਦੇ ਝੋਕੇ ਵਾਂਗ ਲੰਘੇ, ਪਰ ਰੁਕਦਾ ਨਹੀਂ। ਤੈਨੂੰ ਭੁਲਾਉਣ ਲਈ ਵਰਤੇ ਹੀਲੇ ਮੈਂ ਬਥੇਰੇ ਪਰ ਖ਼ਿਆਲ ਤੇਰਾ ਚੇਤਿਆਂ 'ਚੋਂ ਮੁਕਦਾ ਨਹੀਂ। ਬੇਸ਼ਕ ਲਿਖਿਆ ਹੱਥਾਂ ਦੀ ਲਕੀਰ 'ਚ ਨਹੀਂ, ਪਰ ਦਿਲੋਂ ਇੱਕ ਪਲ ਵੀ ਤੂੰ ਛੁਪਦਾ ਨਹੀਂ। ਹਰ ਕਦਮ ਤੇ ਯਾਦਾਂ ਦਾ ਸੈਲਾਬ ਹੈ ਛਾਇਆ, ਸਾਗਰ ਅੱਖੀਆਂ ਦਾ ਕਿਸੇ ਵੇਲੇ ਸੁਕਦਾ ਨਹੀਂ। ਵਕਤ ਆਖੇ ਮਨਾਂ ਛੱਡ ਦੇ ਖਹਿੜ੍ਹਾ ਓਸ ਦਾ, ਪਰ ਦਿਲ ਕਮਲਾ,ਤੇਰੇ ਬਿਨ ਰੁਮਕਦਾ ਨਹੀਂ। ਐਡਾ ਦੱਸ ਕੀ ਗੁਨਾਹ ਹੋਇਆ ਸਾਥੋਂ ਯਾਰਾ, ਬਣ ਮਹਿਤਾਬ ਵਿਹੜੇ ਦਿਲ ਦੇ ਢੁਕਦਾ ਨਹੀਂ। ਆਖਰੀ ਸਲਾਮ ਵੀ ਸਾਡੀ ਰਹਿਗੀ ਅਧੂਰੀ, ਕਿੰਨੀ ਵਾਰੀ ਫੋਨ ਲਾਇਆ ਤੂੰ ਚੁਕਦਾ ਨਹੀਂ। ਕਲੇਰ✍️
Ad
Poetry Books 50% Off
Bestselling collections from top poets
Shop Now →
