ਗ਼ਜ਼ਲ
ਭੋਰਾ ਕਦਰ ਨਹੀਂ ਕਰਦੇ ਲੋਕੀਂ ਉਸ ਬੀਬੇ ਬੰਦੇ ਦੀ, ਹੋਰਾਂ ਦੀ ਸੇਵਾ ਕਰਦਾ ਜੋ, ਆਪਣਾ ਆਪ ਗਵਾ ਬਹਿੰਦਾ। ਵਹਿਮਾਂ ਭਰਮਾਂ ਦੇ ਚੱਕਰਾਂ ਵਿੱਚ, ਪੈ ਜਾਂਦਾ ਹੈ ਕੋਈ ਜਦ, ਉਲਝਣ ਤਾਣੀ ਵਿਚ ਫਸ ਕੇ ,ਲਾ ਖੁਦ ਨੂੰ ਹੀ ਢਾਹ ਬਹਿੰਦਾ। ਮਾੜੇ ਬੋਲ ਕਲੇਰ ਕਿਸੇ ਨੂੰ ,ਭੁੱਲ ਕੇ ਵੀ ਤੂੰ ਬੋਲੀਂ ਨਾ, ਭੋਲਾ ਭਾਲਾ ਬੰਦਾ ਤਾਂ, ਹਰ ਗੱਲ ਹੀ ਦਿਲ ਤੇ ਲਾ ਬਹਿੰਦਾ। ਪਰਮਿੰਦਰ ਕੌਰ ਕਲੇਰ
Ad
Poetry Books 50% Off
Bestselling collections from top poets
Shop Now →
