****ਗ਼ਜ਼ਲ****
ਪਾਣੀ ਵਿੱਚ ਲਾਕੇ ਚੁੱਭੀ ,ਤਪਦੇ ਹਿਰਦੇ ਠਾਰ ਦੀਆਂ। ਰੋਜ਼ ਸਵੇਰੇ ਨਾਵਣ ਆਕੇ ,ਕੂੰਜਾਂ ਹੱਦੋਂ ਪਾਰ ਦੀਆਂ। ਲਿੱਪ ਕੇ ਚੁੱਲ੍ਹੇ ਹਾਰੇ ਉਹ , ਤੌੜੀ ਵਿੱਚ ਸਾਗ ਰਿਝਾਉਂਦੀ ਹੈ, ਹਰ ਕੋਈ ਸਿਫ਼ਤਾਂ ਕਰਦਾ , ਉਸ ਸੁਚੱਜੀ ਮੁਟਿਆਰ ਦੀਆਂ। ਵਿੱਚ ਮੁਸੀਬਤ ਕੋਈ ਨਾ ਖੜ੍ਹਦਾ,ਸਭ ਪਾਸਾ ਵੱਟ ਜਾਂਦੇ ਨੇ, ਖੁੱਲ੍ਹ ਜਾਂਦੀਆਂ ਪੋਲਾਂ ਫਿਰ,ਅਸਲੀ ਨਕਲੀ ਪਿਆਰ ਦੀਆਂ। ਕਿਸਮਤ ਵੱਖੋ ਵੱਖਰੀ ਹੁੰਦੀ ,ਸਕਿਆਂ ਭੈਣ ਭਰਾਵਾਂ ਦੀ ਸਮਝ ਕੋਈ ਨਾ ਸਕਿਆ ਜੀ, ਰਮਜ਼ਾਂ ਸੱਤ ਕਰਤਾਰ ਦੀਆਂ। ਜਿਉਣਾ ਦੁੱਭਰ ਕੀਤਾ ਹੈ, ਅੱਜਕਲ੍ਹ ਵਧਦੀ ਮਹਿੰਗਾਈ ਨੇ ਮਸਾਂ ਪੂਰੀਆਂ ਹੋਵਣ ਜੀ ,ਲੋੜਾਂ ਘਰ ਪਰਿਵਾਰ ਦੀਆਂ । ਵਕਤ ਕਲੇਰ ਕਰੇ ਨਿਪਟਾਰਾ, ਸੱਚੇ ਝੂਠੇ ਲਫ਼ਜ਼ਾਂ ਦਾ, ਭੁੱਲ ਜਾਂਦੇ ਨੇ ਲੋਕੀਂ ਅਕਸਰ, ਗੱਲਾਂ ਕੌਲ ਕਰਾਰ ਦੀਆਂ। ਪਰਮਿੰਦਰ ਕੌਰ ਕਲੇਰ
Ad
Poetry Books 50% Off
Bestselling collections from top poets
Shop Now →
