✍️ਕਲਮਾਂ ਸੱਚ ਬੋਲਦੀਆਂ ✍️
ਅਪਣਾ ਸਿਰ ਕਲਮ ਕਰਾ ਕੇ, ਕਲਮਾਂ ਨੇ ਸਦਾ ਸੱਚ ਸੁਣਾਇਆ। ਝੂਠੇ , ਗਦਾਰ ,ਬੇਈਮਾਨਾਂ ਦੇ, ਚਿਹਰਿਆਂ ਤੋਂ ਨਕਾਬ ਹੈ ਲਾਹਿਆ । ਕਲਮ ਨੇਜ਼ਿਆਂ ਨਾਲ ਵੀ ਟਕਰਾਈ, ਦੁਸ਼ਮਣਾ ਨੂੰ ਜੋ ਰਤਾ ਨਾ ਭਾਇਆ। ਹਥਿਆਰਾਂ ਦੀ ਹੈਂਕੜ ਵਾਲਿਆਂ, ਕਲਮ ਨੂੰ ਬੜਾ ਹੀ ਧਮਕਾਇਆ। ਕਲਮਾਂ ਨਾ ਕਦੇ ਡੋਲਨ ਥਿੜਕਣ , ਲਿਖ ਦੇਵਣ ਜੋ ਸੱਚੇ ਮਨ ਆਇਆ। ਅੱਜ ਤੱਕ ਕਲਮਾਂ ਨੇ ਹੀ ਸਾਂਭਿਆ ਇਤਿਹਾਸ ਦਾ ਕੀਮਤੀ ਸਰਮਾਇਆ। ਕਲਮਾਂ ਦੀ ਤਾਕਤ ਤੋਂ ਬੜਾ ਡਰਦੇ, ਜਿਨ੍ਹਾਂ ਹੁੰਦਾ ਹੈ ਪਾਪ ਕਮਾਇਆ। ਕਲਮਾਂ ਨੇ ਹੈ ਸਦਾ ਸੱਚ ਬੋਲ ਕੇ ਬਾਦਸ਼ਾਹਾਂ ਨੂੰ ਚੱਕਰਾਂ ਚ ਪਾਇਆ। ਭਾਵੇਂ ਕਲਮਾਂ ਕਟਾਰ ਤੋ ਵੀ ਤਿੱਖੀਆਂ, ਇਹਨਾਂ ਕਦੇ ਨਾ ਖ਼ੂਨ ਵਹਾਇਆ। ਜਦੋਂ ਕਲਮਾਂ ਹਰਕਤ ਵਿੱਚ ਆਈਆਂ, ਜ਼ੁਲਮੀ ਰਾਜ ਦਾ ਤਖ਼ਤਾ ਪਲਟਾਇਆ। ਤਲਵਾਰ ਨਾਲੋ ਤਾਕਤਵਰ ਲੇਖਕੋ, ਸਾਡੀ ਦੋਸਤ ਕਲਮ ਨੇ ਅਖਵਾਇਆ ਇਸ ਨੇ ਜਾਲਮਾਂ ਦੇ ਭੇਦ ਖੋਲ ਕੇ, ਹਾਕਮਾਂ ਨਾਲ ਮੱਥਾ ਲਾਇਆ। ਕਲਮਾਂ ਵਾਲਿਓ!ਨਿੱਡਰ ਹੋ ਲਿਖਿਓ, ਕਲਮਾਂ ਨੇ ਸਭ ਨੂੰ ਸਮਝਾਇਆ । 'ਕਲੇਰ ਕਲਮ ਨੂੰ ਦਾਗ਼ ਨਾ ਲਾਈਂ ਕਲਮਾਂ ਨੇ ਸੱਚ ਆਖ ਸੁਣਾਇਆ! ✍️✍️ਪਰਮਿੰਦਰ ਕੌਰ ਕਲੇਰ ✍️✍️
Poetry Books 50% Off
Bestselling collections from top poets
