💓🌹 ਸਾਥੀ 🌹💓
ਸਾਥੀ ਆਖ ਲੈ ਜਾ ਦਿਲਦਾਰ ਆਖ ਲੈ। ਇਸ਼ਕ ਆਖ ਲੈ ਜਾ ਪਿਆਰ ਆਖ ਲੈ, ਇਸ ਕਮਲੇ ਦਿਲ ਦੀ ਚਾਹਤ ਤੂੰ ਯਾਰਾ, ਸਾਡੇ ਦਿਲ ਨੂੰ ਸੋਹਣਾ ਸੰਸਾਰ ਆਖ ਲੈ। ਸ਼ਿੱਦਤ ਦੇ ਨਾਲ ਹਰ ਫ਼ਰਜ਼ ਨਿਭਾਵਾਂ, ਕੌਲ ਆਖ ਲੈ ਜਾ ਇਕਰਾਰ ਆਖ ਲੈ। ਜਦ ਰੁੱਸ ਜਾਵੇਂ ਤੈਨੂੰ ਝੱਟ ਮੈ ਮਨਾਵਾਂ,, ਮੋਹ ਆਖ ਲੈ ਜਾ ਤਕਰਾਰ ਆਖ ਲੈ। ਮੈਂ ਹਰ ਪਲ "ਕਲੇਰ" ਤੇਰੇ ਰਾਹ ਤਕਦੀ, ਆਦਤ ਆਖ ਲੈ ਜਾਂ ਇੰਤਜ਼ਾਰ ਆਖ ਲੈ। ਪਰਮਿੰਦਰ ਕੌਰ ਕਲੇਰ ✍️
Ad
Poetry Books 50% Off
Bestselling collections from top poets
Shop Now →
