🥀ਮੋਹ ਗੁੱਸਾ ਅਤੇ ਦੁੱਖ 🥀
ਮੋਹ, ਗੁੱਸਾ ਤੇ ਦੁੱਖ ਮਨੁੱਖੀ ਜੀਵਨ ਦਾ ਵਿਸ਼ੇਸ਼ ਅੰਗ ਹਨ। ਇਹ ਤਿੰਨੋਂ ਦਿਲ ਦੇ ਬਿਨ ਬੁਲਾਏ ਮਹਿਮਾਨ ਹਨ । ਇਹ ਦਿਲ ਤੇ ਅਹਿਮ ਅਸਰ ਛੱਡ ਕੇ ਹੀ ਜਾਂਦੇ ਹਨ। ਮੋਹ ਮਨੁੱਖ ਨੂੰ ਜੋੜਦਾ ਹੈ ,ਕਈ ਵਾਰੀ ਬੰਨ੍ਹ ਵੀ ਲੈਂਦਾ ਹੈ। ਮੋਹ ਅਕਸਰ ਦੁੱਖ ਤੇ ਗੁੱਸੇ ਦਾ ਕਾਰਨ ਬਣਦਾ ਹੈ। ਗੁੱਸਾ ਦਿਲ ਦੇ ਅਣਕਹੇ ਦਰਦ ਦੀ ਇੱਕ ਅਵਸਥਾ ਹੈ, ਜੋ ਬਹੁਤ ਕੁੱਝ ਉਥਲ ਪੁਥਲ ਕਰ ਦਿੰਦਾ ਹੈ ਦੁੱਖ ਇੱਕ ਅਧਿਆਪਕ ਦੀ ਤਰ੍ਹਾਂ ਹੁੰਦਾ ਹੈ ਜੋ ਮਨੁੱਖ ਨੂੰ ਅੰਦਰੋਂ ਮਜ਼ਬੂਤ ਬਣਾ ਦਿੰਦਾ ਹੈ। ਸੋ ਜੋ ਇਨ੍ਹਾਂ ਭਾਵਾਂ ਨੂੰ ਸਹਿ ਕੇ ਸਮਝਣਾ ਸਿੱਖ ਲੈਂਦਾ ਹੈ, ਉਹ ਹੀ ਜੀਵਨ ਦੀ ਸੱਚੀ ਗਹਿਰਾਈ ਨੂੰ ਛੂਹ ਸਕਦਾ ਹੈ। ਕਲੇਰ ✍️
Ad
Poetry Books 50% Off
Bestselling collections from top poets
Shop Now →
