🙏ਮਹਾਨ ਰੂਹਾਂ 🙏
🌹ਗੁਰੂ ਤੇਗ਼ ਬਹਾਦੁਰ ਜੀ ਦੀ ਸ਼ਹਾਦਤ ਤੇ ਵਿਸ਼ੇਸ਼ 🌹 ਦਿੱਲੀ ਦੇ ਚੌਕ ਵਿਚ ਭੀੜ ਜਮ੍ਹਾਂ ਹੋਈ ਸੀ। ਇੱਕਦਮ ਤਲਵਾਰ ਹਿੱਲੀ ਅਤੇ ਸਿਰ ਧੜ ਤੋਂ ਅਲੱਗ ਹੋ ਗਿਆ… ਸਾਰੇ ਪਾਸੇ ਖਾਮੋਸ਼ੀ ਛਾ ਗਈ ਅਤੇ ਖੂਨ ਦੀਆਂ ਘਰਾਲਾਂ ਵਗਣ ਲੱਗੀਆਂ।ਪਰ ਲੋਕਾਂ ਨੇ ਗੁਰੂ ਸਾਹਿਬ ਦੇ ਚਿਹਰੇ ਤੇ ਡਰ ਨਹੀਂ ਬਲਕਿ ਚਾਨਣ ਦੇਖਿਆ। ਭੀੜ ਵਿੱਚ ਖੜ੍ਹੇ ਇਕ ਬੱਚੇ ਨੇ ਪੁੱਛਿਆ,“ਬਾਬਾ ਜੀ ਮਰ ਗਏ?” ਉਸਦੇ ਪਿਤਾ ਨੇ ਉਸਦਾ ਮੱਥਾ ਚੁੰਮਿਆ ਤੇ ਬੋਲਿਆ,“ਨਹੀਂ ਪੁੱਤ…ਮਹਾਨ ਰੂਹਾਂ ਮਰਦੀਆਂ ਨਹੀਂ ਹੁੰਦੀਆਂ। ਜਦੋਂ ਵੀ ਕਿਧਰੇ ਕੋਈ ਜ਼ੁਲਮ ਦੀ ਹਨੇਰੀ ਵਗਦੀ ਹੈ ਉਹ ਫਿਰ ਵਾਪਸੀ ਕਰਦੀਆਂ ਨੇ ਅਤੇ ਹਿੰਮਤ ਤੇ ਸੱਚ ਦਾ ਚਾਨਣ ਬਣ ਕੇ ਜ਼ਾਲਮਾਂ ਦਾ ਟਾਕਰਾ ਕਰਦੀਆਂ ਨੇ।” ਕਈ ਸਾਲਾਂ ਬਾਅਦ, ਉਹ ਬੱਚਾ ਵੱਡਾ ਹੋਕੇ ਭਾਸ਼ਣ ਦੇ ਰਿਹਾ ਸੀ, ਸਿਰ ਕੱਟਿਆ ਜਾ ਸਕਦਾ ਹੈ, ਪਰ ਸੱਚ ਨਹੀਂ , ਜਦੋਂ ਵੀ ਧਰਤੀ ਤੇ ਪਾਪ ਵਧ ਜਾਣ ਮਹਾਨ ਰੂਹਾਂ ਫਿਰ ਵਾਪਸੀ ਕਰਦੀਆਂ ਨੇ ਮਾਨਵਤਾ ਲਈ ਸ਼ਹਾਦਤਾਂ ਪਾਉਂਦੀਆਂ ਨੇ। ਪਰਮਿੰਦਰ ਕੌਰ ਕਲੇਰ ✍️
Poetry Books 50% Off
Bestselling collections from top poets
