🙏🌹ਅਲਵਿਦਾ ਰਾਜਵੀਰ ਜਵੰਦਾ🌹🙏
ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਕਲਾ ਅਤੇ ਆਵਾਜ਼ ਦੀ ਗੂੰਜ ਨਾਲ ਅਮਿੱਟ ਛਾਪ ਛੱਡਣ ਵਾਲਾ ਇੱਕ ਚਮਕਦਾ ਤਾਰਾ ਰਾਜਵੀਰ ਜਵੰਦਾ, ਜੋ ਪਿਛਲੇ ਦਿਨੀਂ ਅਚਾਨਕ ਹੀ ਸਦੀਵੀ ਵਿਛੋੜਾ ਦੇ ਗਏ ਹਨ। ਰਾਜਵੀਰ ਸਿਰਫ਼ ਇੱਕ ਗਾਇਕ ਨਹੀਂ ਸਨ, ਸਗੋਂ ਪੰਜਾਬੀ ਬੋਲੀ ਅਤੇ ਸੱਭਿਆਚਾਰ ਦੀ ਰੂਹਾਨੀ ਸੁਰ ਸਨ, ਜੋ ਹਮੇਸ਼ਾਂ ਸਾਡੇ ਦਿਲਾਂ ਵਿੱਚ ਵਸਦੇ ਰਹਿਣਗੇ ਪਰ ਰਾਜਵੀਰ ਦੇ ਪਰਿਵਾਰ ਨੂੰ ਜੋ ਘਾਟ ਪੈ ਚੁੱਕੀ ਹੈ ਉਹ ਕਦੇ ਵੀ ਕਿਸੇ ਵੀ ਕੀਮਤ ਤੇ ਪੂਰੀ ਨਹੀਂ ਹੋ ਸਕੇਗੀ ਕਿਉਂਕਿ ਜਿਸ ਘਰ ਦਾ ਜਵਾਨ ਪੁੱਤ ਗੁਜ਼ਰ ਜਾਵੇ ਉਹ ਘਰ ਵਿੱਚੋਂ ਬਹਾਰਾਂ ਤੇ ਖੁਸ਼ੀਆਂ ਰੁੱਸ ਜਾਂਦੀਆਂ ਹਨ ਤੇ ਘਰ ਇੱਕ ਪੀੜ੍ਹੀ ਪਿਛਾਂਹ ਚਲਿਆ ਜਾਂਦੈ। ਮਾਂ ਵੱਲੋ ਪੁੱਤ ਦਾ ਸਿਵਾ ਸੇਕਣਾ, ਪਤਨੀ ਵੱਲੋਂ ਭਰ ਜਵਾਨੀ ਵਿੱਚ ਪਤੀ ਨੂੰ ਆਖਰੀ ਅਲਵਿਦਾ ਕਹਿਣਾ , ਭੈਣਾਂ ਦੇ ਇਕਲੌਤੇ ਭਰਾ ਦਾ ਵਿਛੋੜਾ, ਮਸੂਮ ਬੱਚਿਆਂ ਤੋਂ ਪਿਤਾ ਦਾ ਸਹਾਰਾ ਹਮੇਸ਼ਾਂ ਲਈ ਖੁੱਸ ਜਾਣਾ ਕੋਈ ਛੋਟਾ ਦੁੱਖ ਨਹੀਂ। ਜਿਸ ਘਰ ਵਿੱਚੋਂ ਜਵਾਨ ਪੁੱਤ ਚਲਿਆ ਜਾਵੇ ਓਥੇ ਬਰਕਤਾਂ ਵੀ ਰੁੱਸ ਜਾਂਦੀਆਂ ਨੇ ਤੇ ਘਰ ਦਾ ਹਰ ਕੋਨਾ ਸੁੰਨ ਹੋ ਜਾਂਦੈ ਪਰ ਹੋਣੀ ਅੱਗੇ ਕਿਸ ਦਾ ਜ਼ੋਰ ਹੈ ... ਅੱਜ ਰਾਜਵੀਰ ਦੀ ਅੰਤਿਮ ਅਰਦਾਸ ਮੌਕੇ ਉਹਨਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ।ਵਾਹਿਗੁਰੂ ਪਰਿਵਾਰ ਨੂੰ ਇੰਨਾ ਵੱਡਾ ਘਾਟਾ ਸਹਿਣ ਦੀ ਤਾਕਤ ਬਖਸ਼ੇ ,ਰਾਜਵੀਰ ਦੀਆਂ ਰਹਿੰਦੀਆਂ ਜਿੰਮੇਵਾਰੀਆਂ ਪੂਰੀਆਂ ਕਰਨ ਦੀ ਹਿੰਮਤ ਬਖਸ਼ੇ ਅਤੇ ਰਾਜਵੀਰ ਦੀ ਰੂਹ ਨੂੰ ਸਕੂਨ ਬਖਸ਼ੇ 🙏 ਪਰਮਿੰਦਰ ਕੌਰ ਕਲੇਰ ✍️ #RestinpeacerajvirJawandha
Poetry Books 50% Off
Bestselling collections from top poets
