🌙 ਗ਼ਜ਼ਲ ਤੇਰੇ ਬਿਨ ਜਚਦੀ ਨਾ 🌙
ਕੋਈ ਗ਼ਜ਼ਲ ਤੇਰੇ ਬਿਨ ਜਚਦੀ ਨਾ, ਰੂਹ ਵੀ ਤੇਰੇ ਬਿਨ ਧੜਕਦੀ ਨਾ। ਸਾਹ ਵੀ ਆਉਂਦੇ ਨਾਮ ਲੈ ਕੇ ਤੇਰਾ, ਸੁਣਨੋ ਆਹਟ ਤੇਰੇ ਨਾਂ ਦੀ ਹਟਦੀ ਨਾ ਲੱਗੇ ਹੋਣ ਦੁਨੀਆਂ ਤੇ ਲੱਖ ਮੇਲੇ, ਅੱਖ ਤੇਰੇ ਬਿਨ ਕਿਸੇ ਨੂੰ ਤਕਦੀ ਨਾ। ਖੁਸ਼ਬੂ ਫੁੱਲਾਂ ਦੀ ਰੂਹ ਤੱਕ ਪਹੁੰਚੇ, ਪਰ ਤੇਰੇ ਖ਼ਿਆਲ ਵਾਂਗ ਮਹਿਕਦੀ ਨਾ। ਮੇਰੀ ਕਲਮ ਵੀ ਤੇਰਾ ਨਾਮ ਜਪਦੀ, ਕਹਾਣੀ ਹੋਰ ਕਿਸੇ ਦੀ ਲਿਖਦੀ ਨਾ। ਚੰਨ ਦੀ ਰੌਸ਼ਨੀ ਖੂਬਸੂਰਤ ਭਾਵੇਂ, ਪਰ ਤੇਰੇ ਮੁਖੜੇ ਵਾਂਗ ਚਮਕਦੀ ਨਾ। ਕੋਈ ਕਵਿਤਾ ਤੇਰੇ ਬਿਨ ਜਚਦੀ ਨਾ, ਰੋ ਪੈਂਦੀ ਪਰ ਤੇਰੇ ਵਾਂਗ ਹਸਦੀ ਨਾ। ਪਰਮਿੰਦਰ ਕੌਰ ਕਲੇਰ ✍️✍️✍️
Ad
Poetry Books 50% Off
Bestselling collections from top poets
Shop Now →
