ਵਿਸਾਖੀ
🌾🙏ਵਿਸਾਖੀ🙏🌾 ਚੜ੍ਹ ਗਿਆ ਵਿਸਾਖ ਤੇ ਆਈ ਵਿਸਾਖੀ ਘਰ ਘਰ ਖੁਸ਼ੀਆਂ ਲਿਆਈ ਵਿਸਾਖੀ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਤੇ ਮਨਾ ਲਓ ਜੀ ਚਾਈਂ ਚਾਈਂ ਵਿਸਾਖੀ ਕਣਕਾਂ ਦਾ ਰੰਗ ਹੋਇਆ ਸੁਨਿਹਰੀ ਮੀਂਹ ਝੱਖੜਾਂ ਤੋਂ ਬਚਾਈਂ ਵਿਸਾਖੀ ਤੂੜੀ ਤੰਦ ਸਭ ਸਾਂਭ ਲਈਏ ਜੀ ਢੋਲਾਂ ਵਿੱਚ ਦਾਣੇ ਪਵਾਈਂ ਵਿਸਾਖੀ ਹਿੰਦੂ ਮੁਸਲਿਮ ਸਿੱਖ ਇਸਾਈਆਂ ਨੇ ਧੂਮ ਧਾਮ ਨਾਲ ਮਨਾਈ ਵਿਸਾਖੀ ਵੱਡਿਆਂ ਤੋਂ ਲੈਕੇ ਬੱਚਿਆਂ ਤੱਕ ਦੋਸਤੋ ਹਰ ਇੱਕ ਮਨ ਨੂੰ ਹੈ ਭਾਈ ਵਿਸਾਖੀ ਦਮਦਮਾ ਸਾਹਿਬ ਪਹੁੰਚ ਸੰਗਤਾਂ ਨੇ ਰੌਣਕਾਂ ਲਾ ਰੌਸਨਾਈ ਵਿਸਾਖੀ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਣ ਲਈ ਕਰਦੀ ਸਭ ਦੀ ਰਹਿਨੁਮਾਈ ਵਿਸਾਖੀ ਗੋਬਿੰਦ ਦੀ ਗੁਰੂ ਚੇਲੇ ਵਾਲੀ ਰੀਤ ਜੁੱਗਾਂ ਜੁੱਗਾਂ ਤੱਕ ਤੂੰ ਚਲਾਈਂ ਵਿਸਾਖੀ ਝੂਠ ਪਾਖੰਡ ਜ਼ਬਰ ਜ਼ੁਲਮ ਖਤਮ ਕਰੀਂ ਖੰਡੇ ਦਾ ਪਾਹੁਲ ਛਕਾਈਂ ਵਿਸਾਖੀ ਪਰਮਿੰਦਰ ਕੌਰ ਕਲੇਰ
Ad
Poetry Books 50% Off
Bestselling collections from top poets
Shop Now →
