ਮਿੱਟੀਓ ਜੰਮਿਆਂ ਮਿੱਟੀ ਹੋਣਾ
ਅੱਜ ਹਾਂ ਮਿੱਟੀ ਉੱਪਰ ਵਸਦੇ, ਕੱਲ ਨੂੰ ਮਿੱਟੀ ਵਿੱਚ ਸਮਾਉਣਾ। ਕਰਲੋ ਗੁਨਾਹਾਂ ਦੀ ਭਰਪਾਈ, ਸਿੱਖ ਲਓ ਨੇਕੀ ਨਾਲ ਜਿਉਣਾ। ਛੱਡ ਕੇ ਸਭ ਹੀ ਰਿਸ਼ਤੇ ਨਾਤੇ , ਮਿੱਟੀਓ ਜੰਮਿਆਂ ਮਿੱਟੀ ਹੋਣਾ। ਜਿੰਨ੍ਹਾ ਸਾਹਾਂ ਦਾ ਮਾਣ ਕਰੀਏ, ਉਹ ਸਾਹ ਕਿਸੇ ਲਈ ਨਾ ਰੁਕਦੇ , ਇੱਕ ਦਿਨ ਸਭ ਮਿੱਟੀ ਹੋ ਜਾਣਾ , ਪਰ ਰੂਹਾਂ ਦੇ ਸਾਥ ਨਾ ਮੁੱਕਦੇ । ਜਿਸ ਨੇ ਸੱਚਾ ਇਸ਼ਟ ਕਮਾਇਆ, ਉਹ ਕਦੇ ਮੌਤ ਅੱਗੇ ਨਾ ਝੁਕਦੇ । ਮਿੱਟੀ ਮੰਦਿਰ ਮਸਜਿਦ ਸਾਜੇ। ਸੌ ਸਿਜਦੇ ਮਿੱਟੀ ਨੂੰ ਕਰੀਏ। ਰੱਬੀ ਨੂਰ ਮਿੱਟੀ 'ਚ ਵਸਦਾ, ਮਿੱਟੀ ਤੋਂ ਵੱਖ ਹੋਣੋਂ ਡਰੀਏ। ਕੁੱਝ ਵੀ ਤੇਰੇ ਨਾਲ ਨਾ ਜਾਣਾ, ਮਿੱਟੀ ਦੇ ਸਭ ਨਖ਼ਰੇ ਜਰੀਏ। ਜਿੰਦਗੀ ਦੇ ਰੰਗ ਵੱਖੋ ਵੱਖਰੇ , ਕਦੇ ਰੁਆਏ ,ਕਦੇ ਹਸਾਏ। ਮਿੱਟੀ ਨੇ ਹੈ ਪਾਲਿਆ ਪੋਸਿਆ, ਮਿੱਟੀ ਨੇ ਹੀ ਲਾਡ ਲਡਾਏ। ਮਿੱਟੀ ਤੇ ਹੀ ਚੱਲਣਾ ਸਿੱਖਿਆ, ਅੰਤ ਮਿੱਟੀ ਨੇ ਸਾਥ ਨਿਭਾਏ। ਕਲੇਰ ਨਾਜ਼ੁਕ ਸਾਹਾਂ ਦੀਆਂ ਡੋਰਾਂ, ਕਦ ਤੱਕ ਜਿੰਦਗੀ ਨੂੰ ਪਰੋਣਾ । ਮੁੱਕ ਜਾਣੀ ਤੇਰੀ ਪਰਛਾਈ, ਟੁੱਟ ਜਾਣਾ ਜਿੰਦਗੀ ਦਾ ਖਿਡੌਣਾ । ਛੱਡ ਦੁਨੀਆਂ ਦੇ ਸਭ ਝਮੇਲੇ, ਮਿੱਟੀਓ ਜੰਮਿਆਂ ਮਿੱਟੀ ਹੋਣਾ। ਪਰਮਿੰਦਰ ਕੌਰ ਕਲੇਰ✍️✍️✍️
Poetry Books 50% Off
Bestselling collections from top poets
