*ਖੂਨ ਦਾਨ ਮਹਾਂ ਦਾਨ*
ਖੂਨ ਦਾਨ ਸਿਰਫ ਦਾਨ ਨਹੀਂ ,ਜ਼ਿੰਦਗੀ ਦੀ ਸੌਗਾਤ ਹੈ, ਮਾਨਵਤਾ ਦੀ ਸੇਵਾ ਦਾ ਇੱਕ,ਸੱਚਾ ਸੁੱਚਾ ਜਜ਼ਬਾਤ ਹੈ। ਜਦੋਂ ਕਿਸੇ ਦੇ ਸਾਹਾਂ ਦਾ ਦੀਵਾ ਬੁਝਣ ਤੇ ਆਉਂਦਾ ਏ, ਖੂਨ ਦਾ ਇੱਕ ਇੱਕ ਕਤਰਾ ਨਵੀਂ ਸਵੇਰ ਲਿਆਉਂਦਾ ਏ। ਨਾ ਉਹ ਮੰਦਰ ਮਸਜਿਦ, ਨਾ ਕੋਈ ਜਾਤ ਪਛਾਣਦਾ ਏ, ਖੂਨ ਦਾਨੀ ਤਾਂ ਸੱਚੇ ਦਿਲੋਂ ਫਰਜ਼ ਨਿਭਾਉਣੇ ਜਾਣਦਾ ਏ। ਵੰਡ ਦੇਵੇ ਉਹ ਆਪਣੇ ਲਹੂ ਦੀ ਲਾਲ ਰੰਗਤ ਹੋਰਾਂ ਲਈ, ਲਿਖ ਦੇਵੇ ਨੇਕੀਆਂ ਦੀ ਇਬਾਰਤ ਨਿਢਾਲ ਕਮਜ਼ੋਰਾਂ ਲਈ। ਦੌਲਤਮੰਦਾਂ ਦੇ ਵੱਡੇ ਵੱਡੇ ਖਜ਼ਾਨੇ ਇੱਥੇ ਹੀ ਰਹਿ ਜਾਂਦੇ ਨੇ, ਪਰ ਪਿਆਰ ਤੇ ਸੇਵਾ ਦੇ ਕਰਮ ਰੱਬ ਦੇ ਘਰ ਤੱਕ ਜਾਂਦੇ ਨੇ। ਖੂਨ ਦਾ ਹਰ ਕਤਰਾ ਬੇਬਸ ਬਿਮਾਰਾਂ ਵਿੱਚ ਜਾਨ ਪਾਉਂਦਾ ਏ, ਲੱਖਾਂ ਹੀ ਮਾਵਾਂ ਦਾ ਅਸ਼ੀਰਵਾਦ ਫਿਰ ਸਾਡੇ ਹਿੱਸੇ ਆਉਂਦਾ ਏ। ਆਓ ਕਲੇਰ ਰਲ ਮਿਲ ਚਾਨਣ ਦਾ ਇੱਕ "ਦੀਪ" ਜਗਾਈਏ, ਖੂਨ ਦਾਨ ਕਰ ਲੋੜਵੰਦਾਂ ਦੀ ਕੀਮਤੀ ਜਾਨ ਬਚਾਈਏ। ਪਰਮਿੰਦਰ ਕਲੇਰ
Ad
Poetry Books 50% Off
Bestselling collections from top poets
Shop Now →
