ਉਡੀਕ
** ਧੀਆਂ ਦੀ ਮਾਂ*** ਉਹ ਪੰਜ ਧੀਆਂ ਦੀ ਮਾਂ ਸੀ, ਪੁੱਤਰ ਦਾ ਜਨਮ ਤੋਂ ਹਫ਼ਤਾ ਬਾਅਦ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ ।ਉਸ ਨੇ ਪੰਜੇ ਧੀਆਂ ਰੀਝਾਂ ਨਾਲ ਪਾਲੀਆਂ, ਪੜ੍ਹਾਈਆਂ ਤੇ ਵਿਆਹੀਆਂ , ਪਰ ਉਨ੍ਹਾਂ ਦੇ ਵਿਆਹ ਤੋਂ ਬਾਅਦ ਉਹ ਬਹੁਤ ਇਕੱਲੀ ਹੋ ਗਈ । ਉਸ ਦੀ ਸਭ ਤੋਂ ਛੋਟੀ ਧੀ, ਜੋ ਸਕੂਲ ਵਿੱਚ ਟੀਚਰ ਸੀ, ਨਿੱਤ ਹੀ ਬੂਹੇ ਅੱਗਿਓਂ ਲੰਘਦੀ। ਅੱਜ ਵੀ ਉਹ ਸਕੂਟੀ ਤੇ ਆਪਣੇ ਸਕੂਲ ਵੱਲ ਜਾ ਰਹੀ ਸੀ। ਧੀ ਨੇ ਗੇਟ ਅੱਗੇ ਥੋੜਾ ਰੁਕ ਕੇ ਹੌਲੀ ਜਿਹਾ ਹਾਰਨ ਮਾਰਿਆ ਤੇ ਮੁਸਕਰਾ ਕੇ ਬੋਲੀ,“ਮਾਂ, ਮੈਂ ਚੱਲੀ, ਹੁਣ ਲੇਟ ਹੋ ਰਹੀ ਹਾਂ… ਮੁੜਦੀ ਹੋਈ ਆਵਾਂਗੀ।” ਮਾਂ ਨੇ ਹੱਥ ਹਿਲਾਇਆ, ਤੇ ਸੋਚਿਆ," ਚਲ ਤੇਰੇ ਬਹਾਨੇ ਮੈਂ ਵੀ ਦੋ ਘੁੱਟ ਚਾਹ ਪੀ ਲਵਾਂਗੀ , ਇਕੱਲੀ ਦਾ ਤਾਂ ਕੁੱਝ ਖਾਣ ਪੀਣ ਨੂੰ ਵੀ ਚਿੱਤ ਨਹੀਂ ਕਰਦਾ।" ਧੀ ਦੇ ਲੰਘ ਜਾਣ ਮਗਰੋਂ ਵੀ ਕਾਫ਼ੀ ਸਮਾਂ ਓਹ ਬੂਹੇ ਤੇ ਖਲੋਤੀ ਉਸਦਾ ਰਾਹ ਤੱਕਦੀ ਹੋਈ ਸੋਚਣ ਲੱਗੀ,"ਧੀਆਂ ਭਾਵੇਂ ਵੱਡੀਆਂ ਹੋ ਕੇ ਪੜ੍ਹਾਉਣ ਲੱਗ ਜਾਣ, ਪਰ ਮਾਂ ਨੂੰ ਤਾਂ ਉਹ ਹਮੇਸ਼ਾ ਸਕੂਲ ਜਾਂਦੀਆਂ ਨਿੱਕੀਆਂ ਬੱਚੀਆਂ ਹੀ ਲੱਗਦੀਆਂ ਨੇ… ਇੰਨੇ ਕਿਸੇ ਗੁਆਂਢਣ ਨੇ ਵਿਅੰਗ ਜਿਹਾ ਕਸਦੇ ਹੋਏ ਕਿਹਾ, “ਨੀ ਭੈਣੇ,ਤੇਰੀ ਛੋਟੀ ਧੀ ਨਿੱਤ ਹੀ ਤੈਨੂੰ ਮਿਲ ਕੇ ਜਾਂਦੀ ਏ, ਫਿਰ ਵੀ ਐਨੀ ਉਡੀਕ?” ਮਾਂ ਦੀਆਂ ਅੱਖਾਂ ਭਿੱਜ ਗਈਆਂ ਤੇ ਉਹ ਭਰੀ ਹੋਈ ਆਵਾਜ਼ ਵਿੱਚ ਬੋਲੀ,“ ਭੈਣੇ ਹੋਰ ਦੱਸ ਕਰਾਂ ਵੀ ਕੀ ?ਮੇਰਾ ਅੱਧਾ ਦਿਨ ਉਸ ਦੀ ਉਡੀਕ ਵਿੱਚ ਲੰਘ ਜਾਂਦੈ, ਅੱਧਾ ਉਸ ਨੂੰ ਮਿਲ ਕੇ, ਇੰਨੇ ਨਾਲ ਰਾਤ ਨੂੰ ਦੋ ਘੰਟੇ ਨੀਂਦ ਆ ਜਾਂਦੀ ਐ... ਪਰਮਿੰਦਰ ਕੌਰ ਕਲੇਰ
Poetry Books 50% Off
Bestselling collections from top poets
