💜ਜਨਮ ਦਿਨ ਮੁਬਾਰਕ ਸੋਨੀ ਭੈਣ💜
ਜਨਮ ਦਿਨ ਮੁਬਾਰਕ ਹੋਵੇ ਸੋਨੀ ਭੈਣ ਪਿਆਰੀ ਨੂੰ, ਰੱਬ ਸਦਾ ਖੁਸ਼ ਰੱਖੇ ਇਸ ਸ਼ਖਸੀਅਤ ਨਿਆਰੀ ਨੂੰ। ਸਾਹਿਤ ਦੀ ਦੁਨੀਆ ਵਿੱਚ ਚਾਨਣ ਦੀ ਲੋਅ ਬਣੀ, ਹਰ ਉਦਾਸ ਦਿਲ ਲਈ ਉਮੀਦਾਂ ਦੀ ਖੁਸ਼ਬੂ ਬਣੀ। “ਸੁਣ ਰੂਹਾਂ ਦੇ ਬੋਲ ਦਿਲਾਂ” ਨੂੰ ਰੂਹ ਦੀ ਪਰਵਾਜ਼ ਦਿੱਤੀ, “ਮਹਿਕ ਸਾਹਿਤਕ ਵਿਰਸੇ ਦੀ” ਨੂੰ ਇੱਕ ਆਵਾਜ਼ ਦਿੱਤੀ। ਮੈਗਜ਼ੀਨ ਚਲਾ ਕੇ ਕਲਮਕਾਰਾਂ ਦਾ ਮਾਣ ਵਧਾਇਆ, ਪ੍ਰਤੀਯੋਗਤਾਵਾਂ ਰਾਹੀਂ ਹਰ ਹੁਨਰ ਨੂੰ ਭਾਗ ਲਗਾਇਆ। ਸਾਹਿਤ ਜਗਤ ਵਿੱਚ "ਸੋਨੀ ਰਾਣੀ" ਨੇ ਨਾਮ ਕਮਾਇਆ, ਮਿਹਨਤ ਦੇ ਬਲ ਤੇ “ਰਾਏਕੋਟ” ਦਾ ਮਾਣ ਵਧਾਇਆ। ਪੂਰੀਆਂ ਕਰੇ ਰੱਬ ਸਾਡੀ ਭੈਣ ਦੀਆਂ ਇੱਛਾਵਾਂ ਨੂੰ, ਦੂਰ ਰੱਖੀਂ ਉਸ ਤੋਂ ਵਾਹਿਗੁਰੂ ਬੁਰੀਆਂ ਸਭ ਬਲਾਵਾਂ ਨੂੰ। ਰੱਬ ਦੀ ਰਹਿਮਤ ਸਦਕਾ ਬਣਿਆ ਸਦਾ ਨਾਂ ਰਹੇ, ਹਰ ਸੁਪਨਾ ਸੱਚ ਹੋਵੇ ਤੇ ,ਸਿਰ ਤੇ ਠੰਡੀ ਛਾਂ ਰਹੇ। ਅਰਦਾਸ ਕਰਾਂ ਹਰ ਦਿਨ ਉਸ ਨੂੰ ਨਵੀਂ ਉਡਾਣ ਮਿਲੇ, ਖੁਸ਼ੀਆਂ, ਇੱਜ਼ਤ ਤੇ ਪਿਆਰ ਦਾ ਸਦਾ ਵਰਦਾਨ ਮਿਲੇ। ਕਰੇ ਕਲੇਰ ਦੁਆਵਾਂ ਭੈਣ ਸਾਡੀ ਹੱਸਦੀ ਚਹਿਕਦੀ ਰਹੇ, ਉਸ ਦੇ ਲਫ਼ਜ਼ਾਂ ਦੀ ਖੁਸ਼ਬੂ ਫੁੱਲਾਂ ਵਾਂਗ ਮਹਿਕਦੀ ਰਹੇ। Happy b'day dear 💜God bless u 🙏😇 ਪਰਮਿੰਦਰ ਕਲੇਰ #highlitseveryone
Poetry Books 50% Off
Bestselling collections from top poets
