ਵਿਸ਼ਵ ਧਰਤੀ ਦਿਵਸ ਮੁਬਾਰਕ 🌍
**"""🌱🌍ਅਪ੍ਰੈਲ 22🌱🌍"""** ਧਰਤੀ ਮਾਂ ਦੀ ਝੋਲੀ ਵਿੱਚ, ਦੁਨੀਆ ਸਾਰੀ ਵੱਸਦੀ ਹੈ। ਹਰਿਆਲੀ ਦੇ ਵਿਹੜੇ ਵਿੱਚ,ਜ਼ਿੰਦਗੀ ਸਾਡੀ ਹੱਸਦੀ ਹੈ। ਨਦੀਆਂ ਅੱਜ ਪਲੀਤ ਹੋਈਆਂ,ਜੰਗਲ ਬੇਲੇ ਸੁੰਨੇ ਪਏ। ਤੇਰੇ ਲਾਲਚ ਕਾਰਨ ਬੰਦਿਆ,ਪੰਛੀ ਵੀ ਹੋ ਦੂਰ ਗਏ। ਧੂੰਏਂ ਨੇ ਅਸਮਾਨ ਮੱਲਿਆ,ਹਵਾ ਵੀ ਹੋ ਬੀਮਾਰ ਗਈ। ਸਾਡੀਆਂ ਗਲਤੀਆਂ ਅੱਗੇ ,ਧਰਤ ਵੀ ਹੋ ਲਾਚਾਰ ਗਈ। ਆਓ ਮਿਲ ਕੇ ਵਾਅਦਾ ਕਰੀਏ,ਧਰਤੀ ਮਾਂ ਨੂੰ ਬਚਾਈਏ। ਚਾਰੇ ਪਾਸੇ ਰੁੱਖ ਲਗਾ ਕੇ,ਵਾਤਾਵਰਨ ਸ਼ੁੱਧ ਬਣਾਈਏ। ਆਪਣਾ ਲਾਲਚ ਛੱਡ ਕਲੇਰ, ਸੁਣੀਏ ਧਰਤੀ ਦੀ ਪੁਕਾਰ। ਪ੍ਰਦੂਸ਼ਣ ਤੋਂ ਕਰ ਕੇ ਤੌਬਾ , ਰੱਖੀਏ ਸਾਫ - ਸੁਥਰਾ ਸੰਸਾਰ। ਪਾਣੀ ,ਹਵਾ,ਰੁੱਖ ਬਚਾ ਕੇ, ਚਲੋ ਆਪਣਾ ਫਰਜ਼ ਨਿਭਾਈਏ। ਧਰਤੀ ਮਾਂ ਦੀ ਕਦਰ ਕਰ, ਵਿਸ਼ਵ ਧਰਤੀ ਦਿਵਸ ਮਨਾਈਏ। ਪਰਮਿੰਦਰ ਕੌਰ ਕਲੇਰ ✍️
Ad
Poetry Books 50% Off
Bestselling collections from top poets
Shop Now →
