ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ
****(ਜਨਮ ਦਿਨ ਵਿਸ਼ੇਸ਼)**** 20.04.1939 ਕੰਮੀਆਂ ਦੇ ਦਰਦਾਂ ਦਾ ਬਣਿਆ ਦਰਪਣ, ਜ਼ਿੰਦਗੀ ਕੀਤੀ ਮਜ਼ਲੂਮਾਂ ਨੂੰ ਅਰਪਣ। ਜੁਲਮਾਂ ਦੇ ਅੱਗੇ ਹਿੱਕ ਤਾਣ ਖੜ੍ਹਿਆ, ਸੱਚ ਲਈ ਕੀਤਾ ਜੀਵਨ ਸਮਰਪਣ। ਕਾਲੇ ਹਨੇਰੇ ਵਿੱਚ ਚਾਨਣ ਜਗਾਇਆ, ਲਫਜ਼ਾਂ ਰਾਹੀਂ ਬਣਿਆ ਜਨ ਦਰਪਣ। ਦੱਬੇ ਕੁਚਲੇ ਲੋਕਾਂ ਦਾ ਸਾਥ ਨਿਭਾਇਆ, ਜੀਵਨ ਆਪਣਾ ਸਾਰਾ ਕੀਤਾ ਅਰਪਣ। ਕੈਦ ਤੇ ਤਸੀਹੇ ਹਿੱਕ ਤਾਣ ਕੇ ਝੱਲੇ, ਤਨੋ ਮਨੋ ਸਮਝੀ ਲੋਕਾਂ ਦੀ ਤੜਫਣ। ਸੰਤ ਰਾਮ ਉਦਾਸੀ ਨਾਂ ਅਮਰ ਰਹੇਗਾ, ਗੀਤ ਬਣੇ ਰਹਿਣਗੇ ਦਿਲਾਂ ਦੀ ਧੜਕਣ। ਪਰਮਿੰਦਰ ਕੌਰ ਕਲੇਰ ✍️
Ad
Poetry Books 50% Off
Bestselling collections from top poets
Shop Now →
