ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ
****(ਜਨਮ ਦਿਨ ਵਿਸ਼ੇਸ਼)**** 20.04.1939 ਕੰਮੀਆਂ ਦੇ ਦਰਦਾਂ ਦਾ ਬਣਿਆ ਸੀ ਦਰਪਣ, ਜ਼ਿੰਦਗੀ ਕਰ ਗਿਆ ਲੋਕਾਂ ਨੂੰ ਅਰਪਣ। ਜੁਲਮਾਂ ਦੇ ਅੱਗੇ ਹਿੱਕ ਤਾਣ ਖੜ੍ਹਿਆ, ਸੱਚ ਲਈ ਕੀਤਾ ਜੀਵਨ ਸਮਰਪਣ। ਕਾਲੇ ਹਨੇਰੇ ਵਿੱਚ ਚਾਨਣ ਜਗਾਇਆ, ਲਫਜ਼ਾਂ ਰਾਹੀਂ ਬਣਿਆ ਲੋਕ ਦਰਪਣ। ਦੱਬੇ ਕੁਚਲੇ ਲੋਕਾਂ ਦਾ ਸਾਥ ਨਿਭਾਇਆ, ਜੀਵਨ ਸਾਰਾ ਕੀਤਾ ਆਤਮਸਮਰਪਣ। ਕੈਦ ਤੇ ਤਸੀਹੇ ਹਿੱਕ ਤਾਣ ਕੇ ਝੱਲੇ, ਤਨੋ ਮਨੋ ਸਮਝੀ ਲੋਕਾਂ ਦੀ ਤੜਫਣ। ਸੰਤ ਰਾਮ ਉਦਾਸੀ ਨਾਮ ਅਮਰ ਰਹੇਗਾ, ਗੀਤ ਬਣੇ ਰਹਿਣਗੇ ਲੋਕਾਂ ਦੀ ਧੜਕਣ। ਪਰਮਿੰਦਰ ਕੌਰ ਕਲੇਰ ✍️
Ad
Poetry Books 50% Off
Bestselling collections from top poets
Shop Now →
