ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ
.*****ਜਨਮ ਦਿਨ ਮੁਬਾਰਕ**** ***20.02.1939*** ਕੰਮੀਆਂ ਦੇ ਵਿਹੜੇ ਦੀ ਬਣ ਧੜਕਣ। ਕੀਤੀ ਸੀ ਜ਼ਿੰਦਗੀ ਲੋਕਾਂ ਨੂੰ ਅਰਪਣ। ਜੁਲਮਾਂ ਅੱਗੇ ਹਿੱਕ ਤਾਣ ਖੜ੍ਹਿਆ, ਸੱਚ ਲਈ ਕੀਤਾ ਜੀਵਨ ਸਮਰਪਣ। ਕਾਲੇ ਹਨੇਰੇ ਵਿੱਚ ਚਾਨਣ ਜਗਾਇਆ, ਲਫਜ਼ਾਂ ਰਾਹੀਂ ਬਣਿਆ ਲੋਕ ਦਰਪਣ। ਦੱਬੇ ਕੁਚਲਿਆਂ ਦਾ ਬਣਿਆ ਸਹਾਰਾ, ਜੀਵਨ ਵੀ ਕੀਤਾ ਆਤਮਸਮਰਪਣ। ਕੈਦ ਤੇ ਤਸੀਹੇ ਹਿੱਕ ਤਾਣ ਕੇ ਝੱਲੇ, ਤਨੋ ਮਨੋ ਸਮਝੀ ਲੋਕਾਂ ਦੀ ਤੜਫਣ। ਸੰਤ ਰਾਮ ਉਦਾਸੀ ਨਾਮ ਅਮਰ ਰਹੇਗਾ, ਗੀਤ ਬਣੇ ਰਹਿਣਗੇ ਜਨ ਦਰਪਣ। ਪਰਮਿੰਦਰ ਕੌਰ ਕਲੇਰ ✍️
Ad
Poetry Books 50% Off
Bestselling collections from top poets
Shop Now →
