ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ
ਜਨਮ ਦਿਨ ਮੁਬਾਰਕ ***(20.04.39)*** ਕਿਰਤੀ ਦੇ ਦਰਦਾਂ ਦਾ ਬਣਿਆ ਸੀ ਦਰਪਣ,. ਜ਼ਿੰਦਗੀ ਕਰ ਗਿਆ ਲੋਕਾਂ ਨੂੰ ਅਰਪਣ। ਜੁਲਮਾਂ ਦੇ ਅੱਗੇ ਹਿੱਕ ਤਾਣ ਖੜ੍ਹਿਆ, ਸੱਚ ਲਈ ਕੀਤਾ ਜੀਵਨ ਸਮਰਪਣ। ਕਾਲੇ ਹਨੇਰੇ ਵਿੱਚ ਚਾਨਣ ਜਗਾਇਆ, ਕ੍ਰਾਂਤੀ ਲਿਆਂਦੀ ਬਣ ਲੋਕ ਦਰਪਣ। ਦੱਬੇ ਕੁਚਲਿਆਂ ਦਾ ਸਾਥ ਨਿਭਾਇਆ, ਕੰਮੀਆਂ ਲਈ ਕੀਤਾ ਆਤਮ ਸਮਰਪਣ। ਕੈਦ ਤੇ ਤਸੀਹੇ ਹਿੱਕ ਤਾਣ ਕੇ ਝੱਲੇ, ਲਫਜ਼ਾਂ ਵਿੱਚ ਲਿਖੀ ਲੋਕਾਂ ਦੀ ਤੜਫਣ। ਸੰਤ ਰਾਮ ਉਦਾਸੀ ਨਾਮ ਅਮਰ ਰਹੇਗਾ, ਗੀਤ ਉਸਦੇ ਬਣੇ ਲੋਕਾਂ ਦੀ ਧੜਕਣ। ਪਰਮਿੰਦਰ ਕੌਰ ਕਲੇਰ ✍️
Ad
Poetry Books 50% Off
Bestselling collections from top poets
Shop Now →
