ਰਿਸ਼ਤਿਆਂ ਦਾ ਬਦਲਦਾ ਰੰਗ...
ਪਹਿਲਾਂ ਰਿਸ਼ਤੇ ਸੱਚਮੁੱਚ ਰਿਸ਼ਤੇ ਹੁੰਦੇ ਸਨ, ਪੜੋਸੀਆਂ ਨਾਲ ਵੀ ਅਟੁੱਟ ਨਾਤਾ ਹੁੰਦਾ ਸੀ, ਦਰਵਾਜ਼ੇ ਖੁੱਲ੍ਹੇ ਰਹਿੰਦੇ ਸਨ ਦਿਲਾਂ ਵਾਂਗ, ਹਰ ਘਰ ਵਿੱਚ ਆਪਣਾਪਣ ਵੱਸਦਾ ਸੀ। ਫਿਰ ਹੌਲੀ ਹੌਲੀ ਇੱਕ ਦੌੜ ਸ਼ੁਰੂ ਹੋ ਗਈ, ਸ਼ਹ ਦੀ ਛੱਡੋ—ਸਭ ਮਾਤ ਦੇਣ ਵਿੱਚ ਲੱਗ ਪਏ, ਕੌਣ ਵੱਡਾ, ਕੌਣ ਅੱਗੇ ਨਿਕਲੇ, ਇਹ ਸੋਚ ਕੇ ਦਿਲ ਵੀ ਵੱਖਰੇ ਹੋ ਗਏ। ਸਪರ್ಧਾ ਦੇ ਅੱਗੇ ਅਜੀਬ ਜਿਹਾ ਜ਼ਹਿਰ ਫੈਲਿਆ, ਸ਼ੱਕ ਦੇ ਖ਼ਤਰਨਾਕ ਕੀੜੇ ਰੈਂਗਣ ਲੱਗ ਪਏ, ਜਿੱਥੇ ਪਹਿਲਾਂ ਭਰੋਸਾ ਖਿੜਦਾ ਸੀ ਫੁੱਲਾਂ ਵਾਂਗ, ਉਥੇ ਹੁਣ ਡਰ ਤੇ ਦੂਰੀਆਂ ਵੱਸਣ ਲੱਗ ਪਏ। ਜਿਨ੍ਹਾਂ ਲਈ ਰਿਸ਼ਤੇ ਸਭ ਤੋਂ ਵੱਡੀ ਦੌਲਤ ਸਨ, ਉਹ ਵੀ ਹੌਲੇ ਹੌਲੇ ਖਾਮੋਸ਼ ਹੋ ਗਏ, ਉਹਨਾਂ ਦੀਆਂ ਅੱਖਾਂ ਵਿੱਚ ਪੁਰਾਣਾ ਜਹਾਨ ਵੱਸਦਾ ਸੀ, ਪਰ ਨਵੀਂ ਦੁਨੀਆ ਵਿੱਚ ਉਹ ਬੇਮੌਤ ਮਰ ਗਏ। ਹੁਣ ਵੀ ਕਿਤੇ ਕਿਤੇ ਉਹ ਪੁਰਾਣੀ ਗਰਮੀ ਲੱਭਦੀ ਏ, ਕਿਸੇ ਦੀ ਸੱਚੀ ਮੁਸਕਾਨ ਵਿੱਚ, ਕਿਸੇ ਦੀ ਸਾਦਗੀ ਵਿੱਚ, ਕਿਉਂਕਿ ਰਿਸ਼ਤੇ ਅਜੇ ਮਰੇ ਨਹੀਂ ਪੂਰੀ ਤਰ੍ਹਾਂ— ਉਹ ਸਿਰਫ਼ ਇਨਸਾਨੀਅਤ ਦੀ ਉਡੀਕ ਵਿੱਚ ਨੇ।...✍️ Jaswinder chahal
Poetry Books 50% Off
Bestselling collections from top poets
