ਕੁਦਰਤ ਬੇਈਮਾਨ ਹੋਈ...
11.04.26 ਪੱਕੀਆਂ ਫ਼ਸਲਾਂ ਤੇ ਕੁਦਰਤ ਬੇਈਮਾਨ ਹੋਈ, ਸੂਰਜ ਤੇ ਹਾਲੇ ਵੀ ਬੱਦਲਾਂ ਦੀ ਕਮਾਨ ਹੋਈ। ਮਿਹਨਤੀਆਂ ਦੇ ਚਿਹਰਿਆਂ ‘ਤੇ ਚਿੰਤਾ ਛਾਈ, ਧਰਤੀ ਮਾਂ ਕਿਸਾਨਾਂ ਨਾਲ ਪਰੇਸ਼ਾਨ ਹੋਈ। ਹਵਾਵਾਂ ਨੇ ਵੀ ਰੁੱਖ ਬਦਲੇ ਇਸ ਵਾਰ ਐਸੇ, ਆਸਾਂ ਦੀ ਡਾਲੀ ਸੁੰਨਸਾਨ ,ਪਸ਼ੇਮਾਨ ਹੋਈ। ਪਰਮਿੰਦਰ ਕੌਰ ਕਲੇਰ
