*ਅਲਵਿਦਾ ਮਾਮਾ ਜੀ*
ਸਬਰ-ਸੰਤੋਖ ਦੀ ਮੂਰਤ, ਨੇਕ ਦਿਲ ਤੇ ਸਾਦਗੀ ਭਰੀ ਸ਼ਖਸੀਅਤ ਮੇਰੇ ਪਿਆਰੇ ਮਾਮਾ ਜੀ ਦੇ ਅਚਾਨਕ ਵਿਛੋੜੇ ਦੀ ਖ਼ਬਰ ਨੇ ਦਿਲ ਨੂੰ ਗਹਿਰਾ ਦੁੱਖ ਪਹੁੰਚਾਇਆ ਹੈ। ਉਹ ਸਿਰਫ਼ ਸਾਡੇ ਪਰਿਵਾਰ ਲਈ ਹੀ ਨਹੀਂ, ਸਗੋਂ ਜਾਣ-ਪਹਿਚਾਣ ਵਾਲਿਆਂ ਲਈ ਵੀ ਇੱਕ ਮਿੱਠੀ ਬੋਲੀ ਵਾਲੇ, ਸਹਿਣਸ਼ੀਲ ਅਤੇ ਦਰਦ ਸਮਝਣ ਵਾਲੇ ਇਨਸਾਨ ਸਨ। ਉਹਨਾਂ ਦੀਆਂ ਗੱਲਾਂ ਵਿੱਚ ਪਿਆਰ ਸੀ, ਚਿਹਰੇ ‘ਤੇ ਸਾਦਗੀ ਸੀ ਅਤੇ ਦਿਲ ਵਿੱਚ ਹਰ ਕਿਸੇ ਲਈ ਭਲਾਈ ਦੀ ਸੋਚ ਸੀ। ਮੇਰੇ ਮਾਮਾ ਜੀ ਨੇ ਬਚਪਨ ਵਿੱਚ ਬਹੁਤ ਦਰਦ ਝੇਲੇ,ਨਿੱਕੀ ਉਮਰ ਵਿੱਚ ਮਾਪਿਆਂ ਦਾ ਸਾਇਆ ਸਿਰ ਤੋਂ ਉੱਠ ਜਾਣਾ ਅਤੇ ਫਿਰ 2005 ਵਿੱਚ ਜੀਵਨ ਸਾਥੀ ਦਾ ਸਾਥ ਛੁੱਟ ਜਾਣਾ ਕੋਈ ਛੋਟਾ ਗਮ ਨਹੀਂ ਸੀ, ਪਰ ਉਨ੍ਹਾਂ ਨੇ ਸਬਰ ਨਾਲ ਸਭ ਦੁੱਖ ਸਹਿਣ ਕੀਤੇ।ਮਾਮਾ ਜੀ ਹਮੇਸ਼ਾ ਸਬਰ, ਸੰਤੋਖ ਅਤੇ ਨਿਮਰਤਾ ਦੀ ਮਿਸਾਲ ਰਹੇ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸਾਦਗੀ ਨਾਲ ਰਹਿੰਦੇ ਹੋਏ ਹਰ ਕਿਸੇ ਦੀ ਮਦਦ ਕੀਤੀ ਅਤੇ ਰਿਸ਼ਤਿਆਂ ਨੂੰ ਪਿਆਰ ਨਾਲ ਨਿਭਾਇਆ। ਉਹਨਾਂ ਦਾ ਅਚਾਨਕ ਚਲੇ ਜਾਣਾ ਪਰਿਵਾਰ ਲਈ ਇੱਕ ਵੱਡਾ ਘਾਟਾ ਹੈ, ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ। ਉਹਨਾਂ ਦੀਆਂ ਯਾਦਾਂ ਸਾਡੇ ਦਿਲਾਂ ਵਿੱਚ ਹਮੇਸ਼ਾ ਜੀਵਤ ਰਹਿਣਗੀਆਂ ਅਤੇ ਉਹਨਾਂ ਦੀ ਸਿਖਾਈਆਂ ਗੱਲਾਂ ਸਾਨੂੰ ਜ਼ਿੰਦਗੀ ਵਿੱਚ ਰਾਹ ਦਿਖਾਉਂਦੀਆਂ ਰਹਿਣਗੀਆਂ। ਇਸ ਦੁੱਖ ਦੀ ਘੜੀ ਵਿੱਚ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਸ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪੂਰੇ ਪਰਿਵਾਰ (ਮੇਰੇ ਭਰਾਵਾਂ , ਭਾਬੀਆਂ, ਭਤੀਜੇ ਅਤੇ ਭਤੀਜੀਆਂ) ਨੂੰ ਇਹ ਅਸਹਿਣ ਦੁੱਖ ਸਹਿਣ ਦਾ ਹੌਸਲਾ ਬਖ਼ਸ਼ੇ। ਵਾਹਿਗੁਰੂ ਜੀ ਮਾਮਾ ਜੀ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਬਖ਼ਸ਼ਣ। ਦਿਲੋਂ ਸ਼ਰਧਾਂਜਲੀ ਪਰਮਿੰਦਰ ਕੌਰ ਕਲੇਰ
Poetry Books 50% Off
Bestselling collections from top poets
