Sepsis dog lick infection
ਅਸੀਂ ਸਾਰੇ ਪਸ਼ੂ ਪੰਛੀਆਂ ਨੂੰ ਪਿਆਰ ਕਰਦੇ ਹਾਂ, ਸਭ ਨੇ ਘਰ ਵਿੱਚ pet ਰੱਖੇ ਹੁੰਦੇ ਹਨ ਅਤੇ ਅਕਸਰ ਅਸੀ ਖੁਦ ਅਤੇ ਸਾਡੇ ਨਿੱਕੇ ਬੱਚੇ ਓਹਨਾਂ ਨਾਲ ਖੇਡਦੇ ਹੋਏ ਓਹਨਾਂ ਨੂੰ ਚਟਦੇ ਰਹਿੰਦੇ ਹਨ। ਆਓ ਅੱਜ pet dogs ਦੀ ਲਾਰ ਬਾਰੇ ਗੱਲ ਕਰਦੇ ਹਾਂ ਕੁੱਤੇ ਦੀ ਲਾਰ (Saliva) ਵਿੱਚ ਕੁੱਝ ਕਿਸਮ ਦੇ ਬੈਕਟੀਰੀਆ ਮੌਜੂਦ ਹੁੰਦੇ ਹਨ। ਆਮ ਤੌਰ ’ਤੇ ਇਹ ਕੁੱਤੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਪਰ ਮਨੁੱਖ ਲਈ ਕਈ ਵਾਰ ਖ਼ਤਰਨਾਕ ਹੋ ਸਕਦੇ ਹਨ—ਖ਼ਾਸ ਕਰਕੇ ਜਦੋਂ ਕੱਟ, ਖਰੋਚ, ਜਾਂ ਖੁੱਲੇ ਜ਼ਖ਼ਮ ਨਾਲ ਸੰਪਰਕ ਹੋਵੇ। ਕੁੱਤੇ ਦੀ ਲਾਰ ਵਿੱਚ ਮਿਲਣ ਵਾਲੇ ਆਮ ਬੈਕਟੀਰੀਆ Capnocytophaga – ਕਮਜ਼ੋਰ ਇਮਿਊਨ ਸਿਸਟਮ ਵਾਲਿਆਂ ਵਿੱਚ ਗੰਭੀਰ ਇਨਫੈਕਸ਼ਨ ਕਰ ਸਕਦਾ ਹੈ, ਜਿਵੇਂ ਕਿ:- Pasteurella – ਸੋਜ, ਦਰਦ ਅਤੇ ਜ਼ਖ਼ਮ ਦਾ ਇਨਫੈਕਸ਼ਨ Staphylococcus – ਚਮੜੀ ਦੇ ਇਨਫੈਕਸ਼ਨ Streptococcus – ਗਲੇ ਜਾਂ ਜ਼ਖ਼ਮ ਦੀ ਇਨਫੈਕਸ਼ਨ E. coli (ਕਦੇ-ਕਦੇ) – ਪੇਟ ਸੰਬੰਧੀ ਸਮੱਸਿਆਵਾਂ ਕਦੋਂ ਖ਼ਤਰਾ ਵੱਧ ਹੁੰਦਾ ਹੈ? ਜਦੋਂ ਕੁੱਤਾ ਕੱਟ ਲਵੇ ਜਦੋਂ ਕੁੱਤੇ ਦੀ ਲਾਰ ਖੁੱਲੇ ਜ਼ਖ਼ਮ ’ਤੇ ਲੱਗ ਜਾਏ ਜਦੋਂ ਲਾਰ ਅੱਖਾਂ, ਮੂੰਹ ਜਾਂ ਨੱਕ ਵਿੱਚ ਚਲੀ ਜਾਏ ਛੋਟੇ ਬੱਚਿਆਂ, ਬੁਜ਼ੁਰਗਾਂ , ਬਿਮਾਰਾਂ ਜਾਂ ਸ਼ੂਗਰ ਮਰੀਜਾਂ ਜਾਂ ਕਮਜ਼ੋਰ ਇਮਿਊਨ ਵਾਲਿਆਂ ਲਾਈ ਕੁੱਝ ਖ਼ਾਸ ਸਾਵਧਾਨੀਆਂ:- ਕੁੱਤੇ ਨਾਲ ਖੇਡਣ ਤੋਂ ਬਾਅਦ ਹੱਥ ਸਾਬਣ ਨਾਲ ਧੋਵੋ ਜੇ ਕੁੱਤਾ ਕੱਟ ਲਵੇ ਜਾਂ ਲਾਰ ਜ਼ਖ਼ਮ ’ਤੇ ਲੱਗੇ → ਤੁਰੰਤ ਡਿਟੋਲ ਵਾਲੇ ਪਾਣੀ ਅਤੇ ਸਾਬਣ ਨਾਲ ਧੋ ਕੇ ਤੁਰੰਤ ਡਾਕਟਰ ਨੂੰ ਵਿਖਾਓ ਪਾਲਤੂ ਕੁੱਤੇ ਨੂੰ ਟੀਕੇ (Rabies ਆਦਿ) ਸਮੇਂ ’ਤੇ ਲਗਵਾਓ sepsis dog lick ਸਭ ਤੋਂ ਵੱਧ ਖਤਰਨਾਕ ਹੈ, ਜਿਸ ਨਾਲ multyple organ fail ਹੋ ਸਕਦੇ ਹਨ। Take care dog lovers 🐕
Poetry Books 50% Off
Bestselling collections from top poets
