Republic Day Special
🇮🇳ਗਣਤੰਤਰ ਦਿਵਸ(26 ਜਨਵਰੀ )🇮🇳 ਗਣਤੰਤਰ ਦਿਵਸ ਸਿਰਫ਼ ਇੱਕ ਦਿਨ ਨਹੀਂ, ਇਹ ਕਲਮ ਨਾਲ ਲਿਖਿਆ ਹੋਇਆ ਇਤਿਹਾਸ ਹੈ। ਸ਼ਹੀਦਾਂ ਦੇ ਸੁਪਨੇ ਸੰਵਿਧਾਨ ’ਚ ਵੱਸਦੇ ਨੇ, ਹਰ ਇੱਕ ਧਾਰਾ ਵਿੱਚ ਉੱਕਰਿਆ ਇਨਸਾਫ਼ ਹੈ। ਤਿਰੰਗਾ ਲਹਿਰਾਉਣ ਵਾਲੇ ਹੱਥ ਤਾਂ ਬਹੁਤ ਨੇ, ਪਰ ਜ਼ਮੀਰਾਂ ਦੀ ਤਾਕਤ ਅੱਜ ਵੀ ਕਮਜ਼ੋਰ ਹੈ। ਬੰਬ ਧਮਾਕਿਆਂ ਦੀਆਂ ਆਵਾਜ਼ਾਂ ਦੀ ਗੂੰਜ ਹੈ, ਮਾਸੂਮ ਬੇਕਸੂਰ ਚੀਕਾਂ ਦਾ ਸੁਣਦਾ ਪਿਆ ਸ਼ੋਰ ਹੈ। ਹੁਣ ਤੱਕ ਕਿੰਨੇ ਬੇਗੁਨਾਹਾਂ ਦਾ ਖੂਨ ਵਹਿਆ, ਕਿੰਨੇ ਘਰਾਂ ਦਾ ਹਾਸਾ ਪਲਾਂ ’ਚ ਚਲਾ ਗਿਆ। ਪ੍ਰਸ਼ਾਸ਼ਨ ਅਜ਼ਾਦੀ ’ਦੇ ਜਸ਼ਨ ਮਨਾਉਂਦਾ ਰਿਹਾ, ਇਨਸਾਫ਼ ਮਲਬੇ ਹੇਠ ਦੱਬ ਕੇ ਰੋਂਦਾ ਰਿਹਾ। ਆਓ ਗਣਤੰਤਰ ਦਿਵਸ ’ਤੇ ਇੱਕ ਸਹੁੰ ਖਾਈਏ, ਹੱਕਾਂ ਦੀ ਰਾਖੀ ਕਰੀਏ, ਤੇ ਫ਼ਰਜ਼ਾਂ ਨੂੰ ਨਿਭਾਈਏ। ਬਾਬਾ ਅੰਬੇਡਕਰ ਸਾਹਿਬ ਦੇ ਸਿਧਾਂਤਾਂ ਨੂੰ ਵਿਚਾਰੀਏ, ਚੰਗੇ ਨਾਗਰਿਕ ਬਣ ਕੇ ਆਪਣੇ ਦੇਸ਼ ਨੂੰ ਸੰਵਾਰੀਏ। ਇਨਸਾਨੀਅਤ ਤੇ ਭਾਈਚਾਰਕ ਸਾਂਝਾਂ ਵਧਾਈਏ, ਤਦ ਹੀ ਸੱਚੇ ਅਰਥਾਂ ’ਚ ਗਣਤੰਤਰ ਦਿਵਸ ਮਨਾਈਏ। ਪਰਮਿੰਦਰ ਕੌਰ ਕਲੇਰ✍️
Poetry Books 50% Off
Bestselling collections from top poets
