ਸਾਡਾ ਵਸਦਾ ਰਹੇ ਪੰਜਾਬ ♥️
🕊️ 1ਨਵੰਬਰ 1966 ਨਵਾਂ ਪੰਜਾਬ ਦਿਵਸ ਵਿਸ਼ੇਸ਼ 🌾 ਅੱਜ ਦੇ ਦਿਨ ਸਿਰਫ਼ ਨਵੇਂ ਪੰਜਾਬ ਦੀ ਸਥਾਪਨਾ ਨਹੀਂ ਸੀ,ਇਹ ਦਿਨ ਉਹ ਵੀ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ਾਲ ਪੰਜਾਬ ਇੱਕ ਵਾਰ ਫਿਰ ਟੁੱਟ ਕੇ ਟੁਕੜਿਆਂ ਵਿੱਚ ਵੰਡਿਆ ਗਿਆ ਅਤੇ ਪੰਜਾਬ ਦਾ ਨਕਸ਼ਾ ਬਿਲਕੁਲ ਬਦਲ ਗਿਆ। ਸਾਡੀ ਮਾਂ-ਭੂਮੀ ਪੰਜਾਬ, ਜਿਸਦਾ ਦਿਲ ਹਰਿਆਣਾ ਤੇ ਹਿਮਾਚਲ ਤੱਕ ਧੜਕਦਾ ਸੀ,ਉਸਨੂੰ ਭਾਸ਼ਾ, ਸਭਿਆਚਾਰ ਅਤੇ ਰਾਜਨੀਤੀ ਦੇ ਨਾਂ 'ਤੇ ਟੋਟੇ-ਟੋਟੇ ਕਰ ਦਿੱਤਾ ਗਿਆ। ਇਹ ਦਿਨ ਕਈਆਂ ਲਈ ਭਾਵੇਂ ਖੁਸ਼ੀ ਦਾ ਹੋਵੇ ਪਰ ਸਾਡੇ ਲਈ ਮਾਂ ਪੁੱਤ ਦੇ ਵਿਛੋੜੇ ਵਰਗਾ ਦਿਨ ਹੈ ਕਿਉਂਕਿ ਇਸ ਦਿਨ ਪੰਜਾਬ ਦਾ ਇੱਕ ਹਿੱਸਾ ਹਿਮਾਚਲ ਬਣ ਗਿਆ, ਦੂਜਾ ਹਰਿਆਣਾ,ਤੇ ਜੋ ਬਚਿਆ ਉਸ ਨੂੰ ਅਸੀਂ “ਨਵਾਂ ਪੰਜਾਬ” ਕਹਿੰਦੇ ਹਾਂ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਪੰਜਾਬ ਸਿਰਫ਼ ਜ਼ਮੀਨ ਨਹੀਂ, ਬਲਕਿ ਇੱਕ ਜਜ਼ਬਾ ਹੈ ਅਤੇ ਸਮੇਂ ਸਮੇਂ ਤੇ ਸਾਡੇ ਪੰਜਾਬ ਨੇ ਜੋ ਫੱਟ ਸਹੇ ਉਹ ਹਾਲੇ ਵੀ ਰਿਸਦੇ ਹਨ। ਸੋ ਆਓ ਆਪਣੇ ਪਿਆਰੇ ਪੰਜਾਬ ਲਈ ਇਹੋ ਅਰਦਾਸ ਕਰੀਏ ਕਿ ਉਹ ਹਮੇਸ਼ਾ ਹਸਦਾ ਵਸਦਾ, ਖੁਸ਼ਹਾਲ ਅਤੇ ਪ੍ਰਫੁੱਲਿਤ ਰਹੇ ਅਤੇ ਸਮੇਂ ਦੀਆਂ ਮਾੜੀਆਂ ਨਜ਼ਰਾਂ ਤੋਂ ਹਮੇਸ਼ਾਂ ਬਚਿਆ ਰਹੇ 🙏 ਪਰਮਿੰਦਰ ਕੌਰ ਕਲੇਰ
Poetry Books 50% Off
Bestselling collections from top poets
