Happy Republic Day
📚 ਸੰਵਿਧਾਨ ਦੀ ਗਾਥਾ 🇮🇳 ਕਲਮ ਰਾਹੀਂ ਇਨਸਾਫ਼ ਦੇ ਰਾਹ ਖੋਲ੍ਹਦਾ। ਕਾਨੂੰਨ ਹੀ ਨਹੀਂ—ਜ਼ਮੀਰ ਵੀ ਤੋਲਦਾ, ਡਾ. ਅੰਬੇਡਕਰ ਦੀ ਸੋਚ ਅਮਰ ਬਣੀ, ਦਬੇ-ਕੁਚਲੇ ਲੋਕਾਂ ਦੀ ਢਾਲ ਨਿਡਰ ਬਣੀ। ਹੱਕਾਂ ਦੇ ਅੱਖਰ, ਫ਼ਰਜ਼ਾਂ ਦੀ ਪਰਿਭਾਸ਼ਾ, ਲੋਕਤੰਤਰ ਦੀ ਲਾਜ ਸੰਵਿਧਾਨ ਦੀ ਗਾਥਾ। ਜਦ ਜ਼ੁਲਮ ਦੀ ਹਨੇਰੀ ਮੱਥਾ ਲਾਏ, ਸੰਵਿਧਾਨ ਦੀ ਧਾਰਾ ਢਾਲ ਬਣ ਜਾਏ। ਨਾ ਰਾਜਾ-ਪਰਜਾ, ਨਾ ਊਚ ਨੀਚ, ਕਾਨੂੰਨ ਅੱਗੇ ਇਕੋ ਹੀ ਬਾਤ-ਚੀਤ। ਅਦਾਲਤ, ਕਲਮ, ਨਿਆਂ ਦੀ ਭਾਸ਼ਾ, ਹਰ ਜੰਗ ਜਿੱਤੀ ਸੰਵਿਧਾਨ ਦੀ ਗਾਥਾ। ਇਹ ਸੱਤਾ ਨਹੀਂ, ਲੋਕਾਂ ਦੀ ਆਸ ਹੈ, ਗਰੀਬ ਦੀ ਹਿੰਮਤ, ਨਿਆਂ ਤੇ ਵਿਸ਼ਵਾਸ ਹੈ। ਬਾਬਾ ਸਾਹਿਬ ਨੇ ਸਿਰਜਿਆ ਇਤਿਹਾਸ ਹੈ , ਹਰ ਪੰਨੇ ਤੇ ਉੱਕਰਿਆ ਇਨਸਾਫ਼ ਹੈ। ਨਾ ਸੱਤਾ, ਨਾ ਗੱਦੀ ਦੀ ਜਗਿਆਸਾ, ਕਲਮ ਦੀ ਤਾਕਤ—ਸੰਵਿਧਾਨ ਦੀ ਗਾਥਾ। ਆਓ ਕਸਮ ਚੁੱਕੀਏ, ਵਾਅਦੇ ਨਿਭਾਈਏ, ਹਰ ਜ਼ੁਲਮ ਅੱਗੇ ਡੱਟ ਕੇ ਖੜ੍ਹ ਜਾਈਏ। ਸੰਵਿਧਾਨ ਵਿੱਚ ਵਸਦੀ ਸਾਡੀ ਹਰ ਆਸਾ, ਜੈ ਭਾਰਤ ਮਹਾਨ,ਜੈ ਸੰਵਿਧਾਨ ਦੀ ਗਾਥਾ ✍️ ਪਰਮਿੰਦਰ ਕੌਰ ਕਲੇਰ
Poetry Books 50% Off
Bestselling collections from top poets
