🎈Happy bday puttar 🎈
ਤੂੰ ਆਇਆ,ਤਾਂ ਜਾਪਿਆ ਜਿਵੇਂ ਸਮੇਂ ਨੇ ਵੀ ਅਪਣੀ ਰਫ਼ਤਾਰ ਬਦਲ ਲਈ। ਸਾਡੀਆਂ ਸਭ ਦੀਆਂ ਦੁਆਵਾਂ ਰੱਬ ਨੇ ਤੇਰੇ ਨਾਮ ਕਰ ਦਿੱਤੀਆਂ। ਤੂੰ ਵਧਦਾ ਗਿਆ ਤੇ ਤੇਰੀ ਸੋਚ ਨੂੰ ਪਰ ਲੱਗਦੇ ਗਏ, ਪਿਆਰੇ ਬੱਚੇ ਹਰ ਕਦਮ ‘ਤੇ ਤੂੰ ਸਾਨੂੰ ਮਾਣ ਬਣ ਕੇ ਮਿਲਿਆ। ਜਿਓਂ ਜਿਓਂ ਤੂੰ ਵੱਡਾ ਹੋਵੇਂਗਾ ਤੇਰੇ ਨਾਲ ਸਾਡੀਆਂ ਦੁਆਵਾਂ ਵੀ ਛਾਂ ਬਣ ਕੇ ਤੁਰਨਗੀਆਂ ਕਦੇ ਹਨੇਰੇ ਆਉਣ ਤਾਂ ਯਾਦ ਰੱਖੀਂ, ਤੂੰ ਚਾਨਣ ਲਈ ਜੰਮਿਆ ਹੈਂ। ਸੱਚ ਤੇ ਸਬਰ ਤੇਰੇ ਸਭ ਤੋਂ ਵੱਡੇ ਹਥਿਆਰ ਨੇ। ਉੱਚਾ ਉੱਡੀਂ, ਪਰ ਮਿੱਟੀ ਨੂੰ ਨਾ ਭੁੱਲੀਂ, ਕਿਉਂਕਿ ਇਥੇ ਹੀ ਤੇਰੀਆਂ ਜੜਾਂ ਨੇ, ਤੇਰਾ ਮਾਣ ਹੈ। ਏਕਮ ਮੇਰੀ ਹਰ ਲਿਖਤ,ਹਰ ਸ਼ਬਦ ਤੇਰੇ ਨਾਮ ਦੇ ਪਹਿਲੇ ਅੱਖਰ ਏਕਮ ਓਂਕਾਰ ਦਾ ਨਾਮ ਲੈਕੇ ਹੀ ਸੁਰੂ ਤੇ ਪੂਰੀ ਹੁੰਦੀ ਹੈ। ਰੱਬ ਕਰੇ, ਤੂੰ ਹਮੇਸ਼ਾ ਖੁਸ਼ ਰਹੇਂ ਤੰਦਰੁਸਤੀ ਭਰੀ ਜਿੰਦਗੀ ਮਾਣੇ ਕਾਮਯਾਬੀ ਤੇ ਸੁਕੂਨ ਹਮੇਸ਼ਾ ਤੇਰੇ ਸਾਥ ਰਹਿਣ। ਜਨਮ ਦਿਨ ਮੁਬਾਰਕ ਪਿਆਰੇ ਏਕਮਜੀਤ ਸਿੰਘ 💖
Ad
Poetry Books 50% Off
Bestselling collections from top poets
Shop Now →
