🎈Happy b'day dear Sky 🎈
❤️🙏 ਬਹੁਤ ਬਹੁਤ ਦੁਆਵਾਂ ਪਿਆਰੇ 🙏❤️ ਜਿੰਦਗੀ ਵਿੱਚ ਚੰਗੇ ਲੋਕ ਮਿਲਣ, ਤੇ ਸੋਹਣੇ ਮਿਲਣ ਰਾਹ ਤੈਨੂੰ, ਹਰ ਮੋੜ ਤੇ ਸੱਚੇ ਚਿਹਰੇ, ਤੇ ਨੇਕੀ ਦੇ ਮਿਲਣ ਗਵਾਹ ਤੈਨੂੰ। ਇੱਜਤ ਸਤਿਕਾਰ, ਮੋਹ-ਮੁਹੱਬਤ, ਮਿਲਣ ਹਰ ਥਾਂ ਤੈਨੂੰ, ਚੰਗੇ ਮੰਦੇ ਰਸਤਿਆਂ ਦੀ ਰਹੇ ਸੋਝੀ ਤੇ ਪਰਵਾਹ ਤੈਨੂੰ, ਹਰ ਮੰਜ਼ਿਲ ਤੇ ਜਾਣ ਵੇਲੇ ਰੱਬ ਆਪ ਦਿਖਾਵੇ ਰਾਹ ਤੈਨੂੰ। ਮਿਹਨਤ ਦਾ ਬਲ ਬਖਸ਼ੇ ਰੱਬ, ਤਰੱਕੀ ਦੇਵੇ ਦੂਣ ਸਵਾ ਤੈਨੂੰ, ਸਬਰ, ਸੰਤੋਖ ਧੀਰਜ ਤੇ ਸੱਚ ਦਾ ਰਹੇ ਸਦਾ ਚਾਅ ਤੈਨੂੰ। ਜਿੰਦਗੀ ਦਾ ਹਰ ਸਾਥ ਮਿਲੇ ,ਬਣ ਕੇ ਠੰਡੜੀ ਛਾਂ ਤੈਨੂੰ ਕਦੀ ਵੀ ਲੱਗੇ ਨਾ ਪੁੱਤਰਾ, ਜੱਗ ਦੀ ਤੱਤੀ ਵਾਅ ਤੈਨੂੰ। ਦੁਨੀਆਂ ਦੀ ਕੋਈ ਤਾਕਤ, ਕਦੇ ਵੀ ਸਕੇ ਨਾ ਢਾਹ ਤੈਨੂੰ, ਹਸਦਾ ਵਸਦਾ ਰਹਿ" ਕਲੇਰ", ਸੌਖਾ ਆਵੇ ਹਰ ਸਾਹ ਤੈਨੂੰ ਤੰਦਰੁਸਤੀ ਤੂੰ ਮਾਣੇ ਸੋਹਣਿਆ, ਲੱਗੇ ਮਾਂ ਦੀ ਹਰ ਦੁਆ ਤੈਨੂੰ। Happy b'day nd lots of love dear💖 God bless u everyday nd everywhere 🙏😇
Ad
Poetry Books 50% Off
Bestselling collections from top poets
Shop Now →
