cerebellum(ਗਿੱਚੀ)
ਸਿਰ ਜਾਂ ਧੌਣ ਦੇ ਪਿਛਲੇ ਹਿੱਸੇ (ਗਿੱਚੀ) 'ਤੇ ਥੱਪੜ ਮਾਰਨਾ ਕਿੰਨਾ ਖ਼ਤਰਨਾਕ ਹੋ ਸਕਦਾ ਹੈ? ਸਾਡੇ ਸਮਾਜ ਵਿੱਚ ਕਈ ਲੋਕ ਗੁੱਸੇ ਜਾਂ ਮਜ਼ਾਕ ਵਿੱਚ ਬੱਚਿਆਂ ਜਾਂ ਵੱਡਿਆਂ ਦੇ ਸਿਰ ਦੇ ਪਿਛਲੇ ਹਿੱਸੇ ਗਿੱਚੀ ਤੇ ਥੱਪੜ ਮਾਰ ਦਿੰਦੇ ਹਨ jo ਡਾਕਟਰੀ ਨਜ਼ਰੀਏ ਤੋਂ ਇਹ ਕਦੇ ਵੀ ਸੁਰੱਖਿਅਤ ਨਹੀਂ ਮੰਨੀ ਜਾਂਦੀ। ਸਿਰ ਦੇ ਪਿਛਲੇ ਹਿੱਸੇ ਦੇ ਅੰਦਰ Cerebellum ਹੁੰਦਾ ਹੈ। ਇਹ ਦਿਮਾਗ ਦਾ ਉਹ ਮਹੱਤਵਪੂਰਨ ਭਾਗ ਹੈ ਜੋ ਸਰੀਰ ਦਾ ਸੰਤੁਲਨ ਬਣਾਈ ਰੱਖਣ, ਤੁਰਨ-ਫਿਰਨ, ਖੜ੍ਹੇ ਹੋਣ ਅਤੇ ਮਾਸਪੇਸ਼ੀਆਂ ਦੀਆਂ ਹਰਕਤਾਂ ਵਿੱਚ ਤਾਲਮੇਲ ਬਣਾਉਣ ਦਾ ਕੰਮ ਕਰਦਾ ਹੈ। ਜੇ ਇਸ ਹਿੱਸੇ 'ਤੇ ਜ਼ੋਰ ਦੀ ਸੱਟ ਲੱਗੇ ਤਾਂ ਵਿਅਕਤੀ ਨੂੰ ਚੱਕਰ ਆ ਸਕਦੇ ਹਨ, ਸੰਤੁਲਨ ਵਿਗੜ ਸਕਦਾ ਹੈ, ਸਿਰ ਦਰਦ, ਉਲਟੀ ਜਾਂ ਬੇਹੋਸ਼ੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਗੰਭੀਰ ਸੱਟ ਨਾਲ ਦਿਮਾਗ ਵਿੱਚ ਅੰਦਰੂਨੀ ਖੂਨ ਵਹਿਣ ਦਾ ਖ਼ਤਰਾ ਵੀ ਹੋ ਸਕਦਾ ਹੈ। ਬੱਚਿਆਂ ਲਈ ਇਹ ਜੋਖ਼ਿਮ ਹੋਰ ਵੀ ਵੱਧ ਹੁੰਦਾ ਹੈ, ਕਿਉਂਕਿ ਉਨ੍ਹਾਂ ਦੀ ਖੋਪੜੀ ਅਤੇ ਦਿਮਾਗ ਅਜੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ। ਸਿਰ 'ਤੇ ਜ਼ੋਰ ਨਾਲ ਮਾਰਨ ਕਾਰਨ ਗੰਭੀਰ ਦਿਮਾਗੀ ਸੱਟ ਲੱਗ ਸਕਦੀ ਹੈ, ਜੋ ਉਨ੍ਹਾਂ ਦੀ ਸਿਹਤ ਅਤੇ ਵਿਕਾਸ 'ਤੇ ਮਾੜਾ ਅਸਰ ਪਾ ਸਕਦੀ ਹੈ। ਇਸ ਲਈ ਬੱਚਿਆਂ ਨੂੰ ਅਨੁਸ਼ਾਸਨ ਸਿਖਾਉਣ ਲਈ ਕਦੇ ਵੀ ਸਰੀਰਕ ਹਿੰਸਾ ਦਾ ਸਹਾਰਾ ਨਹੀਂ ਲੈਣਾ ਚਾਹੀਦਾ। ਇਹ ਸੋਚਣਾ ਵੀ ਗਲਤ ਹੈ ਕਿ ਵੱਡਿਆਂ ਨੂੰ ਸਿਰ 'ਤੇ ਮਾਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਵੱਡਿਆਂ ਵਿੱਚ ਵੀ ਸਿਰ ਦੇ ਪਿਛਲੇ ਹਿੱਸੇ 'ਤੇ ਲੱਗੀ ਸੱਟ ਕਾਰਨ ਦਿਮਾਗੀ ਸੱਟ, ਬੇਹੋਸ਼ੀ ਜਾਂ ਹੋਰ ਗੰਭੀਰ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ। ਜੇ ਸੱਟ
Poetry Books 50% Off
Bestselling collections from top poets
