🎈 26 ਜਨਵਰੀ ਗਣਤੰਤਰ ਦਿਵਸ 🎈
ਭਾਰਤ ਦੀ ਆਨ ਤੇ ਸ਼ਾਨ ਵਧਾਈਏ, ਆਓ ਤਿਰੰਗੇ ਨੂੰ ਲਹਿਰਾਈਏ। ਡਾਕਟਰ ਅੰਬੇਦਕਰ ਦੇ ਸਿਧਾਂਤਾਂ ਨੂੰ, ਅਸੀਂ ਜੀਵਨ ਵਿੱਚ ਅਪਣਾਈਏ। ਹੱਕਾਂ ਦੀ ਰਾਖੀ ਕਰਨੀ ਸਿੱਖੀਏ, ਬਣਦੇ ਸਾਰੇ ਫ਼ਰਜ਼ ਨਿਭਾਈਏ। ਸਭ ਨੂੰ ਸਮਝੀਏ ਇੱਕ ਬਰਾਬਰ, ਊਚ-ਨੀਚ ਦਾ ਭੇਦ ਮਿਟਾਈਏ। ਛੱਡ ਕੇ ਖਾਣਾ ਹੱਕ ਪਰਾਇਆ, ਮਿਹਨਤ ਦੀ ਰੁੱਖੀ-ਮਿੱਸੀ ਖਾਈਏ। ਮਿਟਾ ਕੇ ਧਰਮ ਮਜ਼ਹਬ ਦੇ ਪਾੜੇ, ਭਾਈਚਾਰੇ ਦੀ ਸਾਂਝ ਵਧਾਈਏ। ਮੋਹ ਪਿਆਰ ਦੀਆਂ ਸਾਂਝਾਂ ਪਾ ਕੇ, ਦੇਸ਼ ਦੇ ਚੰਗੇ ਨਾਗਰਿਕ ਕਹਾਈਏ। ਸੰਵਿਧਾਨ ਦਾ "ਕਲੇਰ" ਕਰੀਏ ਆਦਰ, ਤਦ ਹੀ ਗਣਤੰਤਰ ਦਿਵਸ ਮਨਾਈਏ। Happy Republic Day 🇮🇳🎉 ਪਰਮਿੰਦਰ ਕੌਰ ਕਲੇਰ✍️
Ad
Poetry Books 50% Off
Bestselling collections from top poets
Shop Now →
