🌹ਵੈਲਨਟਾਈਨ ਡੇ 14 ਫਰਵਰੀ 🌹
ਬੇਸ਼ਕ ਪਿਆਰ ਦਾ ਕੋਈ ਦਿਨ ਨਹੀਂ ਹੁੰਦਾ, ਪਿਆਰ ਦਾ ਹਰ ਪਲ ਦਾ ਮੋਹਤਾਜ਼ ਹੈ, ਪਰ ਫਿਰ ਵੀ ਪਿਆਰ ਦਾ ਦਿਨ ਹਰ ਸਾਲ 14 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਪਿਆਰ, ਦੋਸਤੀ, ਸਤਿਕਾਰ ਅਤੇ ਅਹਿਸਾਸਾਂ ਦੀ ਕਦਰ ਕਰਨ ਲਈ ਹੁੰਦਾ ਹੈ। ਇਸ ਦਿਨ ਲੋਕ ਆਪਣੇ ਪਿਆਰਿਆਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ, ਗੁਲਾਬ, ਕਾਰਡ ਜਾਂ ਛੋਟੇ ਤੋਹਫ਼ੇ ਦਿੰਦੇ ਹਨ ਅਤੇ ਪਿਆਰ ਦਾ ਇਜ਼ਹਾਰ ਕਰਦੇ ਹਨ। ਪਿਆਰ ਸਿਰਫ਼ ਰੋਮਾਂਸ ਨਹੀਂ—ਇਹ ਭਰੋਸਾ, ਸੱਚਾਈ, ਸਨਮਾਨ ਅਤੇ ਇਕ-ਦੂਜੇ ਦੀ ਪਰਵਾਹ ਹੈ। ਮਾਂ-ਪਿਉ, ਜੀਵਨ ਸਾਥੀ, ਭੈਣ ਭਰਾਵਾਂ, ਬੱਚਿਆਂ, ਜਿਗਰੀ ਦੋਸਤਾਂ ਸਭ ਨਾਲ ਜੋ ਦਿਲੋਂ ਨਿਭਾਇਆ ਜਾਵੇ ਉਹ ਸੱਚਾ ਇਸ਼ਕ ਹੀ ਹੁੰਦਾ ਹੈ । ਜਿਸ ਦੀ ਲਗਨ ਸਰਵ ਸ਼ਕਤੀਮਾਨ ਪਰਮੇਸ਼ੁਰ ਨਾਲ ਲੱਗ ਜਾਂਦੀ ਹੈ, ਉਹ ਉਸ ਦਾ ਪਿਆਰਾ ਬਣ ਜਾਂਦਾ ਹੈ🙏 ਪਿਆਰ ਸਰੀਰ ਦਾ ਨਾਮ ਨਹੀਂ, ਇਹ ਰੂਹਾਂ ਦਾ ਇਕਰਾਰ ਹੁੰਦਾ। ਜਿੱਥੇ “ਮੈਂ” ਮੁੱਕ ਕੇ “ਤੂੰ” ਹੋ ਜਾਵੇ, ਉੱਥੇ ਹੀ ਸੱਚਾ ਪਿਆਰ ਹੁੰਦਾ। ਵੈਲਨਟਾਈਨ ਡੇ ਤਾਂ ਇੱਕ ਬਹਾਨਾ ਏ, ਪਿਆਰਾ ਉਹ ਜੋ ਰੂਹ ਤੋਂ ਨਿਭਾਉਂਦਾ ਏ। ਜੋ ਰੁੱਸ ਕੇ ਵੀ ਫਿਰ ਮੰਨ ਜਾਵੇ, ਉਹੀ ਅਸਲੀ ਪਿਆਰ ਕਹਾਉਂਦਾ ਏ। ❤️ ਪਰਮਿੰਦਰ ਕੌਰ ਕਲੇਰ
Poetry Books 50% Off
Bestselling collections from top poets
