🥀 ਗੀਤ 🥀07.12.25
ਮਿੱਟੀਓ ਜੰਮਿਆਂ ਮਿੱਟੀ ਹੋਣਾ ਜਿੰਦਗੀ ਚਹੁੰ ਦਿਨਾਂ ਦਾ ਮੇਲਾ ਆਖਿਰ ਟੁੱਟ ਜਾਣਾ ਇਹ ਖਿਡੌਣਾ। ਸਿੱਖ ਲੈ ਬੰਦਿਆ ਰੱਬ ਧਿਆਉਣਾ। ਮਿੱਟੀਓ ਜੰਮਿਆਂ ਮਿੱਟੀ ਹੋਣਾ। ਜਿੰਨ੍ਹਾ ਸਾਹਾਂ ਦਾ ਮਾਣ ਕਰੀਏ, ਉਹ ਸਾਹ ਕਿਸੇ ਲਈ ਨਾ ਰੁਕਦੇ , ਇੱਕ ਦਿਨ ਸਭ ਮਿੱਟੀ ਹੋ ਜਾਣਾ , ਪਰ ਰੂਹਾਂ ਦੇ ਸਾਥ ਨਾ ਮੁੱਕਦੇ । ਜਿਸ ਨੇ ਸੱਚਾ ਇਸ਼ਟ ਕਮਾਇਆ, ਉਹ ਕਦੀ ਮੌਤ ਅੱਗੇ ਨਾ ਝੁਕਦੇ । ਮਿੱਟੀ ਮੰਦਿਰ ਮਸਜਿਦ ਸਾਜੇ। ਸੌ ਸਿਜਦੇ ਮਿੱਟੀ ਨੂੰ ਕਰੀਏ। ਰੱਬੀ ਨੂਰ ਮਿੱਟੀ 'ਚ ਵਸਦਾ, ਮਿੱਟੀ ਤੋਂ ਵੱਖ ਹੋਣੋਂ ਡਰੀਏ। ਕੁੱਝ ਵੀ ਤੇਰੇ ਨਾਲ ਨਾ ਜਾਣਾ, ਬੇਸ਼ਕ ਲੱਖ ਕੋਸ਼ਿਸ਼ਾਂ ਕਰੀਏ । ਜਿੰਦਗੀ ਦੇ ਰੰਗ ਵੱਖੋ ਵੱਖਰੇ , ਕਦੇ ਰੁਆਏ ,ਕਦੇ ਹਸਾਏ। ਮਿੱਟੀ ਨੇ ਹੈ ਪਾਲਿਆ ਪੋਸਿਆ, ਮਿੱਟੀ ਨੇ ਹੀ ਲਾਡ ਲਡਾਏ। ਮਿੱਟੀ ਤੇ ਹੀ ਚੱਲਣਾ ਸਿੱਖਿਆ, ਅੰਤ ਮਿੱਟੀ ਨੇ ਸਾਥ ਨਿਭਾਏ। ਕਲੇਰ ਨਾਜ਼ੁਕ ਸਾਹਾਂ ਦੇ ਧਾਗੇ, ਕਦ ਤੱਕ ਜਿੰਦਗੀ ਨੂੰ ਪਰੋਣਾ । ਆਖਿਰ ਮਿੱਟੀ ਵਿੱਚ ਸਮਾਉਣਾ ਮਿੱਟੀਓ ਜੰਮਿਆਂ ਮਿੱਟੀ ਹੋਣਾ। ਪਰਮਿੰਦਰ ਕੌਰ ਕਲੇਰ✍️✍️✍️
Poetry Books 50% Off
Bestselling collections from top poets
