ਜਨਮ ਦਿਨ ਮੁਬਾਰਕ ਰੌਬਿਨ
ਸਭ ਦੀਆਂ ਕਲਮਾਂ ਨੂੰ ਸੋਹਣਾ ਲਿਬਾਸ ਦੇ ਰਿਹਾ ਹੈ, ਹਰ ਲੇਖਕ ਨੂੰ ਹੌਸਲਾ ਅਤੇ ਧਰਵਾਸ ਦੇ ਰਿਹਾ ਹੈ। “ਕਲਮਾਂ ਦੇ ਸਫ਼ਰ” ਨੂੰ ਨਵੀਂ ਪਹਿਚਾਣ ਦਿੱਤੀ ਉਸ ਨੇ, ਮਾਂ ਬੋਲੀ ਪੰਜਾਬੀ ਨੂੰ ਰੁਤਬਾ ਬੇਹੱਦ ਖ਼ਾਸ ਦੇ ਰਿਹਾ ਹੈ। ਨਿਮਰਤਾ ਉਸਦੀ ਫ਼ਿਤਰਤ,ਸੋਚਾਂ ਵਿੱਚ ਡੂੰਘਾਈ ਬੜੀ, ਚੁੱਪ ਚੁਪੀਤੇ ਮੰਚ ਨੂੰ ਸੇਧ ਅਤੇ ਪ੍ਰਕਾਸ਼ ਦੇ ਰਿਹਾ ਹੈ। ਨਵੇਂ ਤੇ ਪੁਰਾਣੇ ਸਭ ਕਲਮਕਾਰ ਮੰਚ ਨਾਲ ਜੁੜਦੇ ਨੇ, ਹਰ ਇੱਕ ਨੂੰ ਇੱਜ਼ਤ ਅਦਬ ਤੇ ਵਿਸ਼ਵਾਸ ਦੇ ਰਿਹਾ ਹੈ। ਸਨਮਾਨਾਂ ਦੀ ਮਹਿਕ ਨਾਲ ਮੰਚ ਨੂੰ ਨਵੀਂ ਰੰਗਤ ਦੇਵੇ, ਮਾਂ ਬੋਲੀ ਦੇ ਸੇਵਕਾਂ ਨੂੰ ਨਵਾਂ ਅਹਿਸਾਸ ਦੇ ਰਿਹਾ ਹੈ। ਰੰਗਾਂ ਤੇ ਸ਼ਬਦਾਂ ਨਾਲ ਜੋ ਮਹਿਫ਼ਲ ਸਜਾਈ ਉਸ ਨੇ, ਹਰ ਇਨਸਾਨ ਨੂੰ ਦਿਲੋਂ ਰੁੱਤਬਾ ਬੇਹੱਦ ਖਾਸ ਦੇ ਰਿਹਾ ਹੈ ਜਦ ਵੀ ਕਲਮ ਚੁੱਕੇ ਫਿਰ ਲਿਖਦਾ ਹੈ ਡੂੰਘਾਈ ਵਿੱਚ , ਕਲਮ ਦੀ ਬਣ ਢਾਲ ਨਵੀਂ ਇੱਕ ਆਸ ਦੇ ਰਿਹਾ ਹੈ। ਤਰੱਕੀਆਂ ਭਰੀ ਜ਼ਿੰਦਗੀ ਬਖ਼ਸ਼ੀਂ ਰੱਬਾ ਉਸ ਬੱਚੇ ਨੂੰ, ਮਾਪਿਆਂ ਦੀ ਉੱਚੀ ਸੋਚ ਨੂੰ ਰੁਤਬਾ ਜੋ ਖ਼ਾਸ ਦੇ ਰਿਹਾ ਹੈ। Happy b'dy dear nephew Robin. GBU everyday & everywhere
Poetry Books 50% Off
Bestselling collections from top poets
