ਤਹਿ ਦਿਲੋਂ ਸਲਾਮ!!!
ਸਰਦਾਰ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਤੇ ਵਿਸ਼ੇਸ਼ ***24 may 1896 to 15 Nov1915 ਚੌਵੀ ਮਈ ਅਠਾਰਾਂ ਸੌ ਛਿਆਨਵੇਂ, ਚੜ੍ਹਿਆ ਸੂਰਜ ਨਿਆਰਾ ਸੀ, ਮੰਗਲ ਸਿੰਘ ਦੇ ਸੁਲੱਖਣੇ ਵਿਹੜੇ, ਜੰਮਿਆ ਪੁੱਤਰ ਪਿਆਰਾ ਸੀ। ਮਾਤਾ ਸਾਹਿਬ ਕੌਰ ਦੀ ਕੁੱਖੋਂ, ਅਜਿਹਾ ਸੂਰਮਾ ਜਾਇਆ ਸੀ, ਸਰਾਭੇ ਪਿੰਡ ਦੀ ਧਰਤੀ ਤੇ ਜਾਪੇ ਚੰਨ ਨੇ ਫੇਰਾ ਪਾਇਆ ਸੀ। ਨਿੱਕੀ ਉਮਰੇ ਮਾਪੇ ਗੁਜ਼ਰ ਗਏ, ਦਾਦੇ ਨੇ ਲਾਡ ਲਡਾਏ ਸੀ, ਬਚਪਨ ਵਿੱਚ ਹੀ ਦੇਸ਼-ਪ੍ਰੇਮ ਦੇ, ਮਨ ਵਿੱਚ ਖ਼ਾਬ ਜਗਾਏ ਸੀ। ਖੇਡਣ ਕੁੱਦਣ ਵਾਲੀ ਉਮਰੇ, ਦਿਲ ਵਿੱਚ ਮਘੀ ਬਗ਼ਾਵਤ ਸੀ, ਗੁਲਾਮੀ ਦੀਆਂ ਬੇੜੀਆਂ ਨੂੰ, ਤੋੜਨ ਦੀ ਮਨ ਵਿੱਚ ਚਾਹਤ ਸੀ। ਪਰਦੇਸਾਂ ਦੀ ਧਰਤੀ ਉੱਤੇ ਵੀ, ਮਿੱਟੀ ਨਾਲ ਮੋਹ ਅਲਬੇਲਾ ਸੀ, ਫਿਰੰਗੀ ਜੰਗਾਂ ਵਿੱਚ ਉਲਝੇ, ਓਦੋਂ ਸਾਂਭਿਆ ਉਸ ਨੇ ਵੇਲਾ ਸੀ। ਹਿੰਦੋਸਤਾਨ ਤੋਂ ਗੁਲਾਮੀ ਨੂੰ ਉਸ ਨੇ ਮਿਟਾਉਣ ਦਾ ਪ੍ਰਣ ਠਾਣ ਲਿਆ। ਛਾਉਣੀਆਂ ਵਿੱਚ ਜਾਕੇ ਯੋਧੇ ਨੇ,ਅਜ਼ਾਦੀ ਦਾ ਸਾਂਭ ਕਮਾਨ ਲਿਆ ਸੋਲ੍ਹਾਂ ਨਵੰਬਰ ਦੇ ਦਿਨ ਸੂਰਮਾ, ਹੱਸ ਕੇ ਫਾਂਸੀ ਗਲ ਲਾ ਗਿਆ, ਉੱਨੀ ਸਾਲਾਂ ਦੀ ਉਮਰੇ ਉਹ, ਇਤਿਹਾਸ ਵਿੱਚ ਨਾਂ ਚਮਕਾ ਗਿਆ। ✍️ ਪਰਮਿੰਦਰ ਕੌਰ ਕਲੇਰ
Poetry Books 50% Off
Bestselling collections from top poets
