ਮਹਿਮਾਨ ਤੇਰੇ ਸ਼ਹਿਰ ਦੇ...
ਤੇਰੇ ਸ਼ਹਿਰ ਵਿੱਚ ਆਏ ਮਹਿਮਾਨ ਬਣ ਕੇ, ਜੀਅ ਰਹੇ ਹਾਂ ਦਿਲ ਦੇ ਅਰਮਾਨ ਬਣ ਕੇ। ਕਈ ਮੋੜਾਂ ਤੇ ਸਲੀਬਾਂ ਨੇ ਮਿਲੀਆਂ ਭਾਵੇਂ, ਹੰਝੂ ਦਿਲ ਦੇ ਉੱਠੇ ਸੀ ਤੂਫ਼ਾਨ ਬਣ ਕੇ। ਮਹਿਫ਼ਲ ਨੇ ਪੁੱਛਿਆ ਨਾ ਹਾਲ ਸਾਡਾ, ਬੈਠੇ ਰਹੇ ਸਭ ਲਈ ਅਣਜਾਣ ਬਣ ਕੇ। ਕਈਆਂ ਨੇ ਮੁਖੌਟੇ ਪਹਿਨੇ ਤੇਰੇ ਸ਼ਹਿਰ 'ਚ ਕਈ ਮਿਲੇ ਸੱਚੇ ਸੁੱਚੇ ਇਨਸਾਨ ਬਣ ਕੇ। ਪਰ ਰੱਬ ਦੀ ਮਿਹਰ ਸਾਡੇ ਤੇ ਹੋਈ ਐਸੀ, ਹੱਸਦੇ ਰਹੇ ਰੂਹ ਦਾ ਵਰਦਾਨ ਬਣ ਕੇ। ਟਾਹਲੀਆਣਾ ਸਾਹਿਬ ਨਾਲ ਪ੍ਰੀਤ ਸਾਡੀ, ਜੋ ਵਸਦੀ ਹੈ ਸਾਹਾਂ ਦੀ ਪਹਿਚਾਣ ਬਣ ਕੇ। ਲੱਖ ਮੁਸੀਬਤਾਂ ਆਈਆਂ ਸਾਡੇ ਸਿਰ ਤੇ, ਸਾਥ ਦਿੱਤਾ ਰੱਬ ਨੇ ਮੁਸਕਾਨ ਬਣ ਕੇ। ਹਾਲ ਲਿਖਾਂ ਗ਼ਜ਼ਲ 'ਚ ਰਾਏਕੋਟ ਸ਼ਹਿਰ ਦਾ, ਸਾਡੀ ਕਲਮ ‘ਕਲੇਰ’ ਚੱਲੇ ਸ਼ਾਨ ਬਣ ਕੇ। ਕਲੇਰ
Ad
Poetry Books 50% Off
Bestselling collections from top poets
Shop Now →
