ਦਿਲ ਦਰਿਆ ਸਮੁੰਦਰੋਂ ਡੂੰਘੇ..
ਜੋਬਨ ਰੁੱਤੇ….🌷 ਜੋਬਨ ਰੁੱਤੇ ਜੋ ਛੱਡ ਤੁਰ ਜਾਂਦੇ ਨੇ, ਰੂਹ 'ਤੇ ਗੁੱਝੇ ਜ਼ਖ਼ਮ ਕਰ ਜਾਂਦੇ ਨੇ। ਹੌਂਕੇ, ਹੰਝੂ, ਤਨਹਾਈ ਪਾ ਝੋਲੀ, ਸੀਨੇ ਕਿੰਨੇ ਫੱਟ ਧਰ ਜਾਂਦੇ ਨੇ। ਸੁੰਨੇ ਹੋ ਜਾਂਦੇ ਘਰ ਦੇ ਵਿਹੜੇ, ਚੌਖਟਾਂ ਦੇ ਸਾਏ ਵੀ ਡਰ ਜਾਂਦੇ ਨੇ। ਖੁਦ ਅੰਬਰਾਂ 'ਚ ਜਾ ਤਾਰਾ ਬਣ ਜਾਂਦੇ, ਅੱਖੀਆਂ ਵਿੱਚ ਹੰਝੂ ਭਰ ਜਾਂਦੇ ਨੇ। ਕੋਈ ਭਰ ਸਕਦਾ ਨਾ ਥਾਂ ਉਨ੍ਹਾ ਦੀ, ਜੋ ਦਿਲਾਂ ਵਿੱਚ ਵੱਸ ਕੇ ਵਿਛੜ ਜਾਂਦੇ ਨੇ। ਮੁਰਝਾ ਜਾਂਦੇ ਫੁੱਲ ਫਿਰ ਖੁਸ਼ੀਆਂ ਦੇ, ਦਿਲ ਦੇ ਚਾਅ ਮਲਾਰ ਬਿਖਰ ਜਾਂਦੇ ਨੇ। ਲੰਘੇ ਪਲ ਕਦੇ ਮੁੜ ਨਾ ਆਉਂਦੇ, ਅੱਖੀਆਂ ਹੰਝੂਆਂ ਨਾਲ ਭਰ ਜਾਂਦੇ ਨੇ। ਪੀੜਾਂ ਦੇ ਪਰਾਗਾ ਭੱਠੀ ਵਿੱਚ ਭੁੰਨ ਕੇ, ਦੁੱਖਾਂ ਦੀ ਚੋਟੀ ਸਰ ਕਰ ਜਾਂਦੇ ਨੇ। ਪੱਤਝੜ ਲੁੱਟ ਲੈਂਦੀ ਸਭ ਬਹਾਰਾਂ, ਸੁਪਨੇ ਸੁੱਕੇ ਪੱਤੇ ਵਾਂਗ ਝੜ ਜਾਂਦੇ ਨੇ। ਕਲਮ 'ਕਲੇਰ' ਦੀ ਰੋਵੇ ਕੁਰਲਾਵੇ, ਲਫ਼ਜ਼ਾਂ ਦੇ ਹੌਸਲੇ ਵੀ ਹਰ ਜਾਂਦੇ ਨੇ। ਪਰਮਿੰਦਰ ਕਲੇਰ ✍️
Ad
Poetry Books 50% Off
Bestselling collections from top poets
Shop Now →
