*ਦਰਦ ਵਿਛੋੜੇ ਦਾ*
ਬਿਰਹੋਂ ਦੀ ਪੀੜ...💔 ਕੁੱਝ ਸਾਲਾਂ ਦਾ ਸਾਥ ਨਿਭਾ ਕੇ ਚਲਾ ਗਿਆ, ਫੱਟ ਹਿਜ਼ਰ ਦਾ ਰੂਹ 'ਚ ਵਸਾ ਕੇ ਚਲਾ ਗਿਆ। ਰੀਝਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ, ਯਾਦਾਂ ਦਾ ਇੱਕ ਮਹਿਲ ਬਣਾ ਕੇ ਚਲਾ ਗਿਆ। ਮੋਹ ਨਾਲ ਤਕਦਾ ਰਿਹਾ ਆਖਰੀ ਪਲ ਤੱਕ ਉਹ, ਜਾਣ ਵੇਲੇ ਗਹਿਰਾ ਫਿਕਰ ਜਤਾ ਕੇ ਚਲਾ ਗਿਆ। ਭੈੜੀ ਰਾਤ ਵਿਛੋੜੇ ਵਾਲੀ ਭੁਲਾਇਆ ਭੁੱਲਦੀ ਨਾ, ਚਿਰਾਗ ਗਮਾਂ ਦਾ ਦਿਲ 'ਚ ਜਗਾ ਕੇ ਚਲਾ ਗਿਆ। ਕਦਮ ਕਦਮ ਤੇ ਉਸ ਦੀ ਯਾਦ ਸਤਾਉਂਦੀ ਏ, ਦਿਲ ਦੇ ਵਿਹੜੇ ਚੁੱਪ ਵਸਾ ਕੇ ਚਲਾ ਗਿਆ। ਰੂਹ ਦੀਆਂ ਪਰਤਾਂ ਵਿੱਚ ਖੁਸ਼ਬੂ ਉਸ ਦੀ ਵਸਦੀ, ਔਖਾ ਸਬਕ ਜਿੰਦਗੀ ਦਾ ਸਿਖਾ ਕੇ ਚਲਾ ਗਿਆ। 🌷****Nimm & Sukha****.🌷 By parminder kaler
Ad
Poetry Books 50% Off
Bestselling collections from top poets
Shop Now →
