ਉਹ ਰਾਤ ਵਿਛੋੜੇ ਵਾਲੀ...
ਬਿਰਹੋਂ ਦੀ ਪੀੜ...💔 ਸਾਥ ਕੁੱਝ ਸਾਲਾਂ ਦਾ ਨਿਭਾ ਕੇ ਚਲਾ ਗਿਆ, ਫੱਟ ਹਿਜ਼ਰ ਦਾ ਰੂਹ ਵਿੱਚ ਵਸਾ ਕੇ ਚਲਾ ਗਿਆ। ਰੀਝਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ, ਯਾਦਾਂ ਦਾ ਇੱਕ ਮਹਿਲ ਬਣਾ ਕੇ ਚਲਾ ਗਿਆ। ਮੋਹ ਨਾਲ ਤਕਦਾ ਰਿਹਾ ਆਖਰੀ ਪਲ ਤੱਕ ਉਹ , ਜਾਣ ਵੇਲੇ ਗਹਿਰਾ ਫਿਕਰ ਜਤਾ ਕੇ ਚਲਾ ਗਿਆ। ਭੈੜੀ ਰਾਤ ਵਿਛੋੜੇ ਵਾਲੀ ਕਦੇ ਵੀ ਨਾ ਭੁੱਲਦੀ, ਗਮਾਂ ਦਾ ਦੀਵਾ ਦਿਲ 'ਚ ਜਗਾ ਕੇ ਚਲਾ ਗਿਆ। ਕਦਮ ਕਦਮ ਤੇ ਉਸ ਦੀ ਯਾਦ ਸਤਾਉਂਦੀ ਏ, ਦਿਲ ਦੇ ਵਿਹੜੇ ਚੁੱਪ ਵਸਾ ਕੇ ਚਲਾ ਗਿਆ। ਰੂਹ ਦੀਆਂ ਪਰਤਾਂ ਵਿੱਚ ਖੁਸ਼ਬੂ ਉਸ ਦੀ ਵਸਦੀ, ਹਰ ਔਖਾ ਸਬਕ ਜਿੰਦਗੀ ਦਾ ਸਿਖਾ ਕੇ ਚਲਾ ਗਿਆ। 🌷****Nimm & Sukh****.🌷
Ad
Poetry Books 50% Off
Bestselling collections from top poets
Shop Now →
