ਬਿਰਹੋਂ ਦੀ ਪੀੜ...💔
""""""ਰਾਤ ਵਿਛੋੜੇ ਵਾਲੀ""""'' """"***31.05.21***""" ਕੁੱਝ ਸਾਲਾਂ ਦਾ ਸਾਥ ਨਿਭਾ ਕੇ ਚਲਾ ਗਿਆ, ਰੂਹ ਵਿੱਚ ਬਿਰਹੋਂ ਪੀੜ ਵਸਾ ਕੇ ਚਲਾ ਗਿਆ। ਦਿਲ ਦੀਆਂ ਰੀਝਾਂ ਦਿਲ ਵਿੱਚ ਰਹਿ ਗਈਆਂ ਨੇ, ਯਾਦਾਂ ਦਾ ਇੱਕ ਮਹਿਲ ਬਣਾ ਕੇ ਚਲਾ ਗਿਆ। ਆਖਰੀ ਪਲ ਤੱਕ ਰਿਹਾ ਸਾਡੇ ਵੱਲ ਤਕਦਾ ਉਹ , ਜਾਣ ਵੇਲੇ ਗਹਿਰਾ ਫਿਕਰ ਜਤਾ ਕੇ ਚਲਾ ਗਿਆ। ਉਹ ਰਾਤ ਵਿਛੋੜੇ ਵਾਲੀ ਕਦੇ ਵੀ ਭੁੱਲਣੀ ਨਾ ਗਮਾਂ ਦੀ ਲਾਲਟੈਨ ਜਗਾ ਕੇ ਚਲਾ ਗਿਆ। ਹਰ ਘੜੀ ਸਾਨੂੰ ਚੇਤਾ “ਸੁੱਖੇ” ਦਾ ਆਉਂਦਾ, ਦਿਲ ਦੇ ਵਿਹੜੇ ਚੁੱਪ ਵਸਾ ਕੇ ਚਲਾ ਗਿਆ। ਰੂਹ ਦੀਆਂ ਪਰਤਾਂ ਵਿੱਚ ਖੁਸ਼ਬੂ ਉਸ ਦੀ ਵਸਦੀ, ਜਿੰਦਗੀ ਦਾ ਔਖਾ ਸਬਕ ਸਿਖਾ ਕੇ ਚਲਾ ਗਿਆ। 🌷****Nimm & Sukh****.🌷 some words for a beautyful couple **from Parmindidr kaler**
Ad
Poetry Books 50% Off
Bestselling collections from top poets
Shop Now →
